ਇਸ ਪਲਾਨ ਦਾ ਮਜ਼ਾ ਲੈਣ ਲਈ BSNL ਯੂਜ਼ਰ ਨੂੰ ਸੈਲਫ ਕੇਅਰ ਪੋਰਟਲ ‘ਤੇ ਲਾਗ ਇੰਨ ਕਰਨਾ ਪਏਗਾ। ਇੱਥੇ ਯੂਜ਼ਰ ਨੂੰ ਪਰਸਨਲ ਜਾਣਕਾਰੀ ਦੇਣੀ ਪਏਗੀ। ਨਾਲ ਹੀ ਉਨ੍ਹਾਂ ਨੰਬਰਾਂ ਦੀ ਜਾਣਕਾਰੀ ਵੀ ਮੰਗੀ ਜਾਏਗੀ ਜਿਨਾਂ ਨਾਲ ਤੁਸੀਂ ਡੇਟਾ ਸ਼ੇਅਰ ਕਰਨਾ ਹੈ।
BSNL ਦੇ ਜਨਰਲ ਮੈਨੇਜਰ ਸ਼ਬਦ ਯਾਦਵ ਨੇ ਦੱਸਿਆ, “ਇਸ ਸੇਵਾ ਨਾਲ ਉਨ੍ਹਾਂ ਲੋਕਾਂ ਨੂੰ ਵੱਧ ਲਾਭ ਮਿਲਣ ਵਾਲਾ ਹੈ ਜੋ ਇਨਟਰਨੈੱਟ ਨੂੰ ਅਫੋਰਡ ਨਹੀਂ ਕਰ ਸਕਦੇ। ਇਸ ਸੇਵਾ ਦੇ ਜ਼ਰੀਏ ਸਸਤੇ ‘ਚ ਇੰਨਟਰਨੈੱਟ ਮਿਲੇਗਾ। ਇਸ ਤੋਂ ਇਲਾਵਾ ਇਹ ਸਰਕਾਰੀ ਯੋਜਨਾ ਦਾ ਹਿੱਸਾ ਹੈ ਜੋ ਲੋਕਾਂ ਦੇ ਲਾਭ ਲਈ ਚਲਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਸੇਵਾ ਦੇ ਜ਼ਰੀਏ ਦੇਸ਼ ਦੇ ਹਰ ਤਬਕੇ ਦੇ ਲੋਕਾਂ ਤੱਕ ਇੰਟਰਨੈੱਟ ਪਹੁੰਚੇਗਾ।”