Showing posts with label 3G. Show all posts
Showing posts with label 3G. Show all posts
ਸਿਰਫ 50 ਰੁਪਏ 'ਚ ਪਾਓ 20 GB 3G ਡੇਟਾ

ਸਿਰਫ 50 ਰੁਪਏ 'ਚ ਪਾਓ 20 GB 3G ਡੇਟਾ

ਨਵੀਂ ਦਿੱਲੀ: BSNL ਨੇ ਆਪਣੇ ਯੂਜ਼ਰ ਲਈ ਬੇਹੱਦ ਧਮਾਕੇਦਾਰ ਇੰਟਰਨੈੱਟ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ ‘ਚ ਟੈਲੀਕੌਮ ਕੰਪਨੀ ਮਹਿਜ਼ 50 ਰੁਪਏ ‘ਚ 20 ਜੀ.ਬੀ. 3G ਡੇਟਾ ਦੇ ਰਹੀ ਹੈ। ਇਸ ਪਲਾਨ ਤਹਿਤ ਤੁਸੀਂ ਆਪਣਾ ਇੰਨਟਰਨੈੱਟ ਦੂਸਰੇ ਬੀ.ਐਸ.ਐਨ.ਐਲ. ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ। ਇਹ ਸਕੀਮ ਭਾਰਤ ਸਰਕਾਰ ਵੱਲੋਂ ਮਿਲੀ ਸਬਸਿਡੀ ‘ਤੇ ਚੱਲੇਗੀ। ਇਹ ਪ੍ਰਧਾਨ ਮੰਤਰੀ ਦੇ ਡਿਜrਟਲ ਇੰਡੀਆ ਮੁਹਿੰਮ ਦਾ ਹਿੱਸਾ ਹੈ।

ਇਸ ਪਲਾਨ ਦਾ ਮਜ਼ਾ ਲੈਣ ਲਈ BSNL ਯੂਜ਼ਰ ਨੂੰ ਸੈਲਫ ਕੇਅਰ ਪੋਰਟਲ ‘ਤੇ ਲਾਗ ਇੰਨ ਕਰਨਾ ਪਏਗਾ। ਇੱਥੇ ਯੂਜ਼ਰ ਨੂੰ ਪਰਸਨਲ ਜਾਣਕਾਰੀ ਦੇਣੀ ਪਏਗੀ। ਨਾਲ ਹੀ ਉਨ੍ਹਾਂ ਨੰਬਰਾਂ ਦੀ ਜਾਣਕਾਰੀ ਵੀ ਮੰਗੀ ਜਾਏਗੀ ਜਿਨਾਂ ਨਾਲ ਤੁਸੀਂ ਡੇਟਾ ਸ਼ੇਅਰ ਕਰਨਾ ਹੈ।

BSNL ਦੇ ਜਨਰਲ ਮੈਨੇਜਰ ਸ਼ਬਦ ਯਾਦਵ ਨੇ ਦੱਸਿਆ, “ਇਸ ਸੇਵਾ ਨਾਲ ਉਨ੍ਹਾਂ ਲੋਕਾਂ ਨੂੰ ਵੱਧ ਲਾਭ ਮਿਲਣ ਵਾਲਾ ਹੈ ਜੋ ਇਨਟਰਨੈੱਟ ਨੂੰ ਅਫੋਰਡ ਨਹੀਂ ਕਰ ਸਕਦੇ। ਇਸ ਸੇਵਾ ਦੇ ਜ਼ਰੀਏ ਸਸਤੇ ‘ਚ ਇੰਨਟਰਨੈੱਟ ਮਿਲੇਗਾ। ਇਸ ਤੋਂ ਇਲਾਵਾ ਇਹ ਸਰਕਾਰੀ ਯੋਜਨਾ ਦਾ ਹਿੱਸਾ ਹੈ ਜੋ ਲੋਕਾਂ ਦੇ ਲਾਭ ਲਈ ਚਲਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਸੇਵਾ ਦੇ ਜ਼ਰੀਏ ਦੇਸ਼ ਦੇ ਹਰ ਤਬਕੇ ਦੇ ਲੋਕਾਂ ਤੱਕ ਇੰਟਰਨੈੱਟ ਪਹੁੰਚੇਗਾ।”