ਆਈਫੋਨ ਦੀ ਕੰਪਨੀ ਖ਼ੁਦਕੁਸ਼ੀਆਂ ਦਾ ਘਰ

ਪੇਇਚਿੰਗ: ਐਪਲ ਨੇ ਆਪਣੇ ਆਈਫੋਨ ਦੀ ਵਿਕਰੀ ਵਧਾਉਣ ਲਈ ਕੰਪਨੀ ਨੂੰ ਲੀਜ਼ ‘ਤੇ ਦੇ ਦਿੱਤਾ ਹੈ। ਇਸ ਨਾਲ ਆਈਫੋਨ ਦੇ ਵਰਕਰਾਂ ਦਾ ਵੱਡੇ ਪੱਧਰ ‘ਤੇ ਸੋਸ਼ਣ ਹੋ ਰਿਹਾ ਹੈ ਤੇ ਉਹ ਖ਼ੁਦਕੁਸ਼ੀਆਂ ਕਰ ਰਹੇ ਹਨ। ਦਰਅਸਲ ਚੀਨ ਦੀਆਂ ਫੌਕਸਕੋਨ ਤੇ ਪੀਗਟਰੋਨ ਕੰਪਨੀਆਂ ਆਈਫੋਨ ਤੇ ਆਈਪੈਡ ਅਸੈਂਬਲ ਕਰਦੀਆਂ ਹਨ ਤੇ ਹੁਣ ਇਨ੍ਹਾਂ ਨੂੰ ਕੰਪਨੀ ਨੇ ਵਿਕਰੀ ਵਧਾਉਣ ਦਾ ਕੰਮ ਲੀਜ਼ ‘ਤੇ ਦਿੱਤਾ ਹੈ।

ਇਹ ਕੰਪਨੀਆਂ ਬਹੁਤ ਵੀ ਘੱਟ ਡੇਲੀਵੇਜ਼ ‘ਤੇ ਵਰਕਰ ਰੱਖਦੀਆਂ ਹਨ। ਉਹ ਕੰਪਨੀਆਂ ਚੀਨੀ ਵਰਕਰਾਂ ਤੋਂ ਹਫ਼ਤੇ ‘ਚ 66 ਘੰਟੇ ਕੰਮ ਕਰਵਾਉਂਦੀਆਂ ਹਨ ਜਦੋਂਕਿ ਚੀਨੀ ਕਾਨੂੰਨ ਮੁਤਾਬਕ ਵਰਕਰ ਨੇ ਹਫਤੇ ‘ਚ 49 ਘੰਟੇ ਕੰਮ ਕਰਨਾ ਹੁੰਦਾ ਹੈ। ਚੀਨ ਦੇ ਐਨਜੀਓ ਚਾਈਨਾ ਲੇਬਰ ਵਾਚ ਨੇ ਖੁਲਾਸਾ ਕੀਤਾ ਹੈ ਕਿ ਕੰਪਨੀਆਂ ਵਰਕਰਾਂ ਤੋਂ ਫਰਜ਼ੀ ਕਾਗਜ਼ਾਂ ‘ਤੇ ਸਾਈਨ ਕਰਵਾ ਰਹੀਆਂ ਹਨ।

ਇਹ ਤੱਥ ਸਾਹਮਣੇ ਆਇਆ ਹੈ ਫੌਕਸਕਾਨ ਕੰਪਨੀ ‘ਚ ਪਿਛਲੇ ਪੰਜ ਸਾਲਾਂ 17 ਲੋਕਾਂ ਦੇ ਖ਼ੁਦਕੁਸ਼ੀ ਕੀਤੀ ਹੈ। ਇਨ੍ਹਾਂ ‘ਚੋਂ 9 ਨੇ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। ਇਸ ਨੂੰ ਦੇਖ ਕੇ ਕੰਪਨੀਆਂ ਨੇ ਜਾਲ ਵੀ ਲਵਾਏ ਹਨ ਤਾਂ ਕਿ ਕੋਈ ਛਾਲ ਮਾਰ ਕੇ ਖ਼ੁਦਕੁਸ਼ੀ ਨਾ ਕਰ ਸਕੇ। ਫੌਕਸਕਾਨ ‘ਚ ਚੀਨ ਦੇ ਕੁੱਲ 1,000000 ਕਰਮਚਾਰੀ ਕੰਮ ਕਰਦੇ ਹਨ ਤੇ ਇਸ ਦੇ ਵੱਡੇ ਪੱਧਰ ‘ਤੇ ਪ੍ਰੋਡਕਸ਼ਨ ਯੂਨਿਟ ਹਨ। ਕੰਪਨੀ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਕੱਢੇ ਵੀ ਜਾਂਦੇ ਹਨ ਜਿਸ ਕਰਕੇ ਬਾਕੀ ਮੁਲਾਜ਼ਮ ਵੀ ਦਬਾਅ ‘ਚ ਕੰਮ ਕਰਦੇ ਹਨ।

Share this

Related Posts

Previous
Next Post »