ਮੀਡੀਆ ਰਿਪੋਰਟਾਂ ਅਨੁਸਾਰ ਐਪਲ ਨੇ ਸਭ ਤੋਂ ਵੱਧ ਕੀਮਤ ਵਿੱਚ ਇਜ਼ਾਫਾ iPhone 6 ਦੇ ਮਾਡਲਾਂ ਉੱਤੇ ਕੀਤਾ ਹੈ। ਕੰਪਨੀ ਨੇ ਚਾਰ ਇੰਚ ਦੇ SE ਮਾਡਲ ਦੀ ਸ਼ੁਰੂਆਤੀ ਕੀਮਤ 39 ਹਜ਼ਾਰ ਰੱਖੀ ਸੀ। ਮੌਜੂਦਾ ਸਮੇਂ ਕੰਪਨੀ ਨੇ ਇਸ ਮਾਡਲ ਦੇ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ। ਜਨਵਰੀ-ਮਾਰਚ ਵਿੱਚ 31 ਹਜ਼ਾਰ ਦਾ ਮਿਲਣ ਵਾਲਾ iPhone 6 ਫ਼ੋਨ ਹੁਣ 40,500 ਰੁਪਏ ਵਿੱਚ ਮਿਲੇਗਾ।
ਇਸ ਤਰ੍ਹਾਂ 40 ਹਜ਼ਾਰ ਦਾ ਮਿਲਣ ਵਾਲਾ 6S ਫ਼ੋਨ ਹੁਣ 48 ਹਜ਼ਾਰ ਦਾ ਕਰ ਦਿੱਤਾ ਗਿਆ ਹੈ। ਐਪਲ ਕੰਪਨੀ ਨੂੰ ਉਮੀਦ ਹੈ ਕਿ ਦੂਜੇ ਮਾਡਲਾਂ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਬਾਅਦ ਉਸੇ ਦੇ SE ਫ਼ੋਨ ਦੀ ਮੰਗ ਜ਼ਿਆਦਾ ਹੋਵੇਗੀ। ਕੰਪਨੀ ਨੇ ਆਪਣੇ ਆਈਫ਼ੋਨ 5 S ਦੀ ਕੀਮਤ ਵਿੱਚ ਵੀ 22 ਫ਼ੀਸਦੀ ਦਾ ਵਾਧਾ ਕੀਤਾ ਹੈ। ਜਨਵਰੀ ਵਿੱਚ ਇਹ ਮਾਡਲ 18 ਹਜ਼ਾਰ ਰੁਪਏ ਦਾ ਗਿਆ ਸੀ ਹੁਣ ਇਸ ਦੀ ਕੀਮਤ 22 ਹਜ਼ਾਰ ਹੋ ਗਈ ਹੈ।