ਜਾਪਾਨ ''ਚ 3 ਦਿਨਾਂ ''ਚ 3 ਵਾਰ ਭੂਚਾਲ ਦੇ ਝਟਕਿਆਂ ਨੇ 29 ਲੋਕਾਂ ਦੀ ਜਾਨ ਲਈ (ਤਸਵੀਰਾਂ)

ਟੋਕਿਓ— ਜਾਪਾਨ 'ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸਦਾ ਕੇਂਦਰ ਦੱਖਣੀ ਕਿਊਸ਼ ਟਾਪੂ ਰਿਹਾ। ਇਸ ਦੀ ਤੀਬਰਤਾ ਕੁੱਝ ਘੱਟ ਹੋਣ ਕਾਰਨ ਵਧੇਰੇ ਨੁਕਸਾਨ ਨਹੀਂ ਹੋਇਆ ਪਰ ਜਾਪਾਨ ਵਿਚ 3 ਦਿਨਾਂ ਵਿਚ ਇਹ ਤੀਜਾ ਭੂਚਾਲ ਹੈ। ਇਸ ਕਾਰਨ ਲੋਕ ਬਹੁਤ ਡਰ ਗਏ ਹਨ। ਇੱਥੇ ਜਵਾਲਾ ਮੁਖੀ ਫਟਣ ਨਾਲ ਵੀ ਲੋਕ ਡਰ ਗਏ ਹਨ। ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 29 ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਭੂਚਾਲ ਦੇ ਝਟਕਿਆਂ ਮਗਰੋਂ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਹੁਣ ਵਾਪਸ ਲੈ ਲਈ ਗਈ ਹੈ।


japan earh

This aerial view shows damaged houses in Mashiki town, Kumamoto prefecture, southern Japan, Friday, April 15, 2016, a day after a magnitude-6.5 earthquake. More than 100 aftershocks from Thursday night's magnitude-6.5 earthquake continued to rattle the region as businesses and residents got a fuller look at the widespread damage from the unusually strong quake, which also injured about 800 people. (Koji Harada/Kyodo News via AP) JAPAN OUT, MANDATORY CREDIT

 

Houses are seen destroyed after an earthquake in Mashiki, Kumamoto prefecture, southern Japan Saturday, April 16, 2016. A powerful earthquake struck southern Japan early Saturday, barely 24 hours after a smaller quake hit the same region. (Ryosuke Uematsu/Kyodo News via AP) JAPAN OUT, MANDATORY CREDIT

japanearthquake 5

















ਵੀਰਵਾਰ ਨੂੰ ਵੀ ਜਾਪਾਨ 'ਚ ਆਏ ਭੂਚਾਲ ਨਾਲ ਕਈ ਇਮਾਰਤਾਂ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ-ਘੱਟ 45 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸੇ ਮਹੀਨੇ ਦੇ 15 ਦਿਨਾਂ 'ਚ ਹੁਣ ਤੱਕ 4 ਵਾਰ ਭੂਚਾਲ ਦੇ ਝਟਕਿਆਂ ਨਾਲ ਧਰਤੀ ਹਿੱਲ ਚੁੱਕੀ ਹੈ।


ਭੂਚਾਲ ਕਾਰਨ ਲੋਕਾਂ ਨੂੰ ਹੋਟਲਾਂ ਵਿਚ ਜਾ ਕੇ ਰਹਿਣਾ ਪਿਆ ਕਿਉਂਕਿ ਕਈ ਇਮਾਰਤਾਂ ਢਹਿ ਚੁੱਕੀਆਂ ਹਨ। ਸੁਰੱਖਿਆ ਅਤੇ ਰਾਹਤ ਕਰਮਚਾਰੀਆਂ ਵਲੋਂ ਮਦਦ ਕੀਤੀ ਜਾ ਰਹੀ ਹੈ। Japan Earthquake

ਕੁਮਾਮਾਟੋ ਸੂਬੇ ਦੇ ਅਧਿਕਾਰੀ ਤੋਮੋਯੁਕੀ ਤਨਾਕਾ ਨੇ ਦੱਸਿਆ ਕਿ ਸਮੇਂ ਦੇ ਨਾਲ-ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਡਰ ਹੈ। ਕਿਊਸ਼ ਵਿਚ ਆਏ ਭੂਚਾਲ ਨਾਲ 10 ਲੋਕ ਮਾਰੇ ਗਏ ਸਨ ਅਤੇ 800 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ। ਜਾਣਕਾਰੀ ਮੁਤਾਬਕ ਅਜੇ ਜ਼ਖਮੀ ਅਤੇ ਮਰਨ ਵਾਲਿਆਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ। japan earth q 6 ਕਿਊਸ਼ ਟਾਪੂ ਦਾ ਬਹੁਤ ਨੁਕਸਾਨ ਹੋਇਆ ਹੈ। ਕਈ ਥਾਵਾਂ 'ਤੇ ਜ਼ਮੀਨ ਵਿਚ ਦਰਾਰਾਂ ਪੈ ਗਈਆਂ ਹਨ।  ਜ਼ਿਕਰਯੋਗ ਹੈ ਕਿ ਸ਼ੁਕੱਰਵਾਰ ਨੂੰ ਇੱਥੇ ਭੂਚਾਲ ਆਉਣ ਦੇ 6 ਘੰਟੇ ਮਗਰੋਂ 8 ਮਹੀਨੇ ਦੀ ਬੱਚੀ ਨੂੰ ਸੁਰੱਖਿਅਤ ਕੱਢਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਬੱਚੀ ਨੂੰ ਸੱਟ ਤਕ ਵੀ ਨਹੀਂ ਲੱਗੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਧਿਆਨ ਰੱਖਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੇ ਨਾਲ ਹਨ।

Share this

Related Posts

Previous
Next Post »