ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ਤੇ ਮਿਲ ਰਿਹੈ ਭਾਰੀ ਡਿਸਕਾਊਂਟ

ਜਲੰਧਰ: ਈ-ਕਾਮਰਸ ਸਾਈਟ ਫਲਿੱਪਕਾਰਟ 'ਤੇਂ ਸੈਮਸੰਗ ਵੀਕ ਸੇਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਸੈਮਸੰਗ ਦੇ ਕਈ ਖਾਸ ਡਿਵਾਈਸ ਆਫਰ ਅਤੇ ਡਿਸਕਾਊਂਟ ਨਾਲ ਉਪਲੱਬਧ ਹਨ। ਫਲਿੱਪਕਾਰਟ 'ਤੇ ਸੈਮਸੰਗ ਵੀਕ 21 ਅਪ੍ਰੈਲ ਤੱਕ ਚਲੇਗਾ।

ਫਲਿੱਕਾਰਟ ਦੇ ਸੈਮਸੰਗ ਵੀਕ 'ਚ ਗਲੈਕਸੀ ਆਨ5 7,990 ਰੁਪਏ ਅਤੇ ਗਲੈਕਸੀ ਆਨ7 8,990 ਰੁਪਏ 'ਚ ਉਪਲੱਬਧ ਹੈ। ਗਲੈਕਸੀ ਕੋਰ ਪ੍ਰਾਇਮ ਨੂੰ 5,990 ਰੁਪਏ 'ਚ ਖਰੀਦ ਸਕਦੇ ਹਨ ਜਦ ਕਿ ਸੈਮਸੰਗ ਦੇ ਈ-ਸਟੋਰ 'ਤੇ ਇਹ ਫੋਨ 7,990 ਰੁਪਏ 'ਚ ਉਪਲੱਬਧ ਹੈ। ਇਸ ਸੇਲ 'ਚ ਸੈਮਸੰਗ ਗਲੈਕਸੀ ਨੋਟ 4 'ਤੇ 7,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਇਹ ਫੋਨ 29,900 ਰੁਪਏ 'ਚ ਉਪਲੱਬਧ ਹੈ। ਸੈਮਸੰਗ ਦੇ ਈ-ਸਟੋਰ ਤੋਂ ਖਰੀਦਣ ਤੇ ਇਹ ਫੋਨ 36,900 ਰੁਪਏ ਦੀ ਕੀਮਤ 'ਚ ਮਿਲੇਗਾ।

ਗਲੈਕਸੀ ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਗੈਲੇਕਸੀ ਐੱਸ7 ਅਤੇ ਗਲੈਕਸੀ ਐੱਸ7 ਐਜ ਦੇ ਨਾਲ ਲਾਂਚ ਹੋਇਆ ਗਿਅਰ ਵੀਆਰ ਹੈੱਡਸੈੱਟ 'ਤੇ 50 ਫ਼ੀਸਦੀ ਦੇ ਡਿਸਕਾਊਂਟ ਤੇ ਉਪਲੱਬਧ ਹੈ।

ਸੈਮਸੰਗ ਗਲੈਕਸੀ ਐੱਸ5 6,000 ਰੁਪਏ ਦੇ ਡਿਸਕਾਊਂਟ ਨਾਲ 15,999 ਰੁਪਏ 'ਚ ਖਰੀਦ ਸਕਦੇ ਹੋ। ਸੈਮਸੰਗ ਗਲੈਕਸੀ ਐੱਸ4 ਨੂੰ ਵੀ 11,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ।

Share this

Related Posts

Previous
Next Post »