Showing posts with label kareena kapoor. Show all posts
Showing posts with label kareena kapoor. Show all posts
ਪੱਗ ਕਰਕੇ ਮਿਲੀ 'ਉੜਤਾ ਪੰਜਾਬ'

ਪੱਗ ਕਰਕੇ ਮਿਲੀ 'ਉੜਤਾ ਪੰਜਾਬ'

ਪੰਜਾਬੀ ਗਾਇਕ ਤੇ ਅਦਾਕਾਰ ਦਿਸਜੀਤ ਦੋਸਾਂਝ ਨੇ ਬਾਲੀਵੁੱਡ ‘ਚ ਗਰੈਂਡ ਐਂਟ੍ਰੀ ਲੈ ਲਈ ਹੈ। ‘ਉੜਤਾ ਪੰਜਾਬ’ ਦੇ ਟ੍ਰੇਲਰ ‘ਚ ਪੁਲਿਸਵਾਲੇ ਦਾ ਰੋਲ ਨਿਭਾ ਰਹੇ ਦਿਲਜੀਤ ਦਾ ਅੰਦਾਜ਼ ਸਭ ਨੂੰ ਪਸੰਦ ਆ ਰਿਹਾ ਹੈ। ਦਮਦਾਰ ਭੁਮਿਕਾ ਨਿਭਾਉਣ ਦਾ ਮੌਕਾ ਦਿਲਜੀਤ ਨੂੰ ਪੱਗ ਨੇ ਦੁਆਇਆ। ਫਿਲਮ ਦੇ ਟ੍ਰੇਲਰ ਲਾਂਚ ‘ਤੇ ਦਿਲਜੀਤ ਨੇ ਦੱਸਿਆ ਕਿ ਉਹ ਖੁਦ ਤੇ ਯਕੀਨ ਨਹੀਂ ਕਰ ਪਾ ਰਹੇ, ਪਰ ਪੱਗ ਨੇ ਉਨ੍ਹਾਂ ਨੂੰ ਕਾਮਯਾਬੀ ਦੁਆਈ। uday punjab 1uday punjab 2

 

 

 

 

 

 

ਦਿਲਜੀਤ ਨੇ ਕਿਹਾ, ਮੇਰੀ ਔਕਾਤ ਨਹੀਂ ਸੀ ਕੀ ਮੈਂ ਇਹਨੇ ਵੱਡੇ ਲੋਕਾਂ ਨਾਲ ਇਸ ਮੰਚ ਤੇ ਖੜਾ ਵੀ ਹੋ ਸਕਾਂ। ਕਰੀਨਾ ਮੈਮ ਨਾਲ ਫੋਟੋ ਖਿਚਵਾਉਣਾ ਵੀ ਮੇਰੇ ਲਈ ਵੱਡੀ ਗੱਲ ਸੀ। ਲੋਕ ਮੈਨੂੰ ਕਹਿੰਦੇ ਸਨ ਕਿ ਬਾਲੀਵੁੱਡ ਵਿੱਚ ਮੇਰਾ ਕੁਝ ਨਹੀਂ ਬਣੇਗਾ ਕਿਉਂਕਿ ਮੇਰੀ ਪੱਗ ਵਾਲੀ ਲੁੱਕ ਹੈ। ਪਰ ਮੈਨੂੰ ਇਸ ਫਿਲਮ ਵਿੱਚ ਲਿਆ ਹੀ ਮੇਰੀ ਪੱਗ ਕਰਕੇ ਗਿਆ।

ਦਿਲਜੀਤ ਮੰਚ ਤੇ ਕਰੀਨਾ ਕਪੂਰ ਖਾਨ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਨਾਲ ਮੌਜੂਦ ਸਨ। ਫਿਲਮ ਦਾ ਵਿਸ਼ਾ ਪੰਜਾਬ ‘ਚ ਨਸ਼ਿਆਂ ਤੋਂ ਬਾਅਦ ਬਣੇ ਹਾਲਾਤਾਂ ‘ਤੇ ਹੈ। ਅਭਿਸ਼ੇਕ ਚੌਬੇ ਨੇ ਫਿਲਮ ਦਾ ਨਿਰਦੇਸ਼ਕ ਕੀਤਾ ਹੈ। ‘ਉੜਤਾ ਪੰਜਾਬ’ 17 ਜੂਨ ਨੂੰ ਰਿਲੀਜ਼ ਹੋਵੇਗੀ।