ਦਿਲਜੀਤ ਨੇ ਕਿਹਾ, ਮੇਰੀ ਔਕਾਤ ਨਹੀਂ ਸੀ ਕੀ ਮੈਂ ਇਹਨੇ ਵੱਡੇ ਲੋਕਾਂ ਨਾਲ ਇਸ ਮੰਚ ਤੇ ਖੜਾ ਵੀ ਹੋ ਸਕਾਂ। ਕਰੀਨਾ ਮੈਮ ਨਾਲ ਫੋਟੋ ਖਿਚਵਾਉਣਾ ਵੀ ਮੇਰੇ ਲਈ ਵੱਡੀ ਗੱਲ ਸੀ। ਲੋਕ ਮੈਨੂੰ ਕਹਿੰਦੇ ਸਨ ਕਿ ਬਾਲੀਵੁੱਡ ਵਿੱਚ ਮੇਰਾ ਕੁਝ ਨਹੀਂ ਬਣੇਗਾ ਕਿਉਂਕਿ ਮੇਰੀ ਪੱਗ ਵਾਲੀ ਲੁੱਕ ਹੈ। ਪਰ ਮੈਨੂੰ ਇਸ ਫਿਲਮ ਵਿੱਚ ਲਿਆ ਹੀ ਮੇਰੀ ਪੱਗ ਕਰਕੇ ਗਿਆ।
ਦਿਲਜੀਤ ਮੰਚ ਤੇ ਕਰੀਨਾ ਕਪੂਰ ਖਾਨ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਨਾਲ ਮੌਜੂਦ ਸਨ। ਫਿਲਮ ਦਾ ਵਿਸ਼ਾ ਪੰਜਾਬ ‘ਚ ਨਸ਼ਿਆਂ ਤੋਂ ਬਾਅਦ ਬਣੇ ਹਾਲਾਤਾਂ ‘ਤੇ ਹੈ। ਅਭਿਸ਼ੇਕ ਚੌਬੇ ਨੇ ਫਿਲਮ ਦਾ ਨਿਰਦੇਸ਼ਕ ਕੀਤਾ ਹੈ। ‘ਉੜਤਾ ਪੰਜਾਬ’ 17 ਜੂਨ ਨੂੰ ਰਿਲੀਜ਼ ਹੋਵੇਗੀ।