UK 'ਚ ਭਾਰਤੀਆਂ ਦਾ ਰਹਿਣਾ ਕਿਉਂ ਹੋਇਆ ਔਖਾ

ਲੰਡਨ : ਬਰਤਾਨੀਆ ਵਿੱਚ ਬੁੱਧਵਾਰ ਤੋਂ ਲਾਗੂ ਹੋ ਰਹੇ ਨਵੇਂ ਵੀਜ਼ਾ ਨਿਯਮ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਆਈ -ਟੀ ਮਾਹਿਰਾਂ ਲਈ ਦਿੱਕਤ ਪੈਦਾ ਕਰਨਗੇ। ਨਵੇਂ ਵੀਜ਼ਾ ਨਿਯਮ ਅਨੁਸਾਰ ਉਹ ਪ੍ਰਵਾਸੀ ਲੋਕ ਹੀ ਬਰਤਾਨੀਆ ਵਿੱਚ ਰਹਿ ਸਕਣਗੇ ਜੋ ਉਥੇ ਸਾਲਾਨਾ 35 ਹਜ਼ਾਰ ਪਾਊਂਡ ( ਕਰੀਬ 33 ਲੱਖ) ਦੀ ਕਮਾਈ ਕਰਨਗੇ। 6 ਅਪ੍ਰੈਲ ਨੂੰ ਲਾਗੂ ਹੋਣ ਵਾਲੇ ਨਿਯਮਾਂ ਦੀ ਆੜ ਵਿੱਚ ਬਰਤਾਨੀਆ ਹਜ਼ਾਰਾਂ ਭਾਰਤੀ ਆਈ-ਟੀ ਮਾਹਿਰਾਂ ਨੂੰ ਦੇਸ਼ ਤੋਂ ਬਾਹਰ ਕਰ ਸਕਦਾ ਹੈ।

ਸਰਕਾਰ ਦੀ ਇਸ ਨੀਤੀ ਤੋਂ ਪ੍ਰਭਾਵਿਤ ਹੋਣ ਵਾਲੇ ਭਾਰਤੀ ਮਾਹਿਰਾਂ ਨੇ ਇਸ ਨੀਤੀ  ਉੱਤੇ  ਪੁਨਰ ਵਿਚਾਰ ਕਰਨ ਲਈ ਕੈਮਰਨ ਸਰਕਾਰ ਨੂੰ ਅਪੀਲ ਕੀਤੀ ਹੈ। ਅਸਲ ਵਿੱਚ ਬਰਤਾਨੀਆ ਆਪਣੇ ਟਾਈਪ-2 ਵੀਜ਼ਾ ਨਿਯਮ ਵਿੱਚ ਤਬਦੀਲੀ ਕਰਨ ਜਾ ਰਿਹਾ ਹੈ। ਨਵੇਂ ਨਿਯਮ ਅਨੁਸਾਰ 35 ਹਜ਼ਾਰ ਪਾਊਂਡ (ਕਰੀਬ 33 ਲੱਖ) ਸਾਲਾਨਾ ਤੋਂ ਘੱਟ ਕਮਾਈ ਕਰਨ ਵਾਲੇ ਮਾਹਿਰਾਂ ਨੂੰ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵਾਪਸ ਆਪਣੇ ਦੇਸ਼ ਜਾਣਾ ਹੋਵੇਗਾ।

ਬਰਤਾਨੀਆ ਸਰਕਾਰ ਦੀ ਪਹਿਲਾਂ ਸ਼ਰਤ 21 ਹਜ਼ਾਰ ਪਾਊਂਡ (ਕਰੀਬ 19 ਲੱਖ 84 ਹਜ਼ਾਰ) ਸਾਲਾਨਾ ਦੀ ਸੀ। ਸਰਕਾਰ ਨੇ ਨਵੇਂ ਨਿਯਮਾਂ ਵਿੱਚ ਯੂਰਪੀਅਨ ਦੇਸ਼ਾਂ ਦੇ ਨਾਗਰਿਕਾਂ ਨੂੰ ਛੋਟ ਦਿੱਤੀ ਹੈ। ਭਾਰਤੀ ਮਾਹਿਰ ਬਰਤਾਨੀਆ ਦੀ ਇਸ ਨੀਤੀ ਨੂੰ ਭੇਦਭਾਵ ਵਾਲੀ ਨੀਤੀ ਦੱਸ ਰਹੇ ਹਨ। ਇਸ ਕਰ ਕੇ ਬਰਤਾਨੀਆ ਵਿੱਚ ਰਹਿਣ ਵਾਲੇ ਭਾਰਤੀਆਂ ਨੇ ‘Stop 35 Thousand’ ਨਾਮਕ ਕੈਪੇਨ ਸ਼ੁਰੂ ਕੀਤੀ ਹੈ।

Share this

Related Posts

Previous
Next Post »