ਅਕਸ਼ੇ ਕੁਮਾਰ ਹਿਰਾਸਤ 'ਚ

ਲੰਦਨ: ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਲੰਦਨ ਦੇ ਹੀਥਰੋ ਏਅਰਪੋਰਟ ‘ਤੇ ਹਿਰਾਸਤ ‘ਚ ਲੈ ਲਿਆ ਗਿਆ। ਸੂਤਰਾਂ ਮੁਤਾਬਕ ਉਨ੍ਹਾਂ ਕੋਲ ਵੈਲਿਡ ਵੀਜ਼ਾ ਨਹੀਂ ਸੀ। ਏਅਰਪੋਰਟ ਅਧਿਕਾਰੀਆਂ ਨੇ ਅਕਸ਼ੇ ਨੂੰ ਕਰੀਬ ਢਾਈ ਘੰਟੇ ਹਿਰਾਸਤ ‘ਚ ਰੱਖ ਕੇ ਪੁੱਛਗਿਛ ਕੀਤੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਹਾਸਲ ਜਾਣਕਾਰੀ ਮੁਤਾਬਕ ਅਕਸ਼ੇ ‘ਰੁਸਤਮ’ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ 15 ਦਿਨਾਂ ਲਈ ਆਪਣੇ ਨਿੱਜੀ ਟ੍ਰੇਨਰ ਨਾਲ ਮੁੰਬਈ ਤੋਂ ਲੰਦਨ ਪਹੁੰਚੇ ਸਨ। ਜਦ ਏਅਰਪੋਰਟ ਅਧਿਕਾਰੀਆਂ ਨੇ ਉੱਥੇ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਫਿਲਮ ਦੀ ਸ਼ੂਟਿੰਗ ਦੱਸਿਆ। ਇੱਥੇ ਅਧਿਕਾਰੀ ਕਰੀਬ ਢਾਈ ਘੰਟੇ ਉਨ੍ਹਾਂ ਤੋਂ ਪੁੱਛਗਿੱਛ ਕਰਦੇ ਰਹੇ। ਇਸ ਦੌਰਾਨ ਉਹ ਏਅਰਪੋਰਟ ਦੇ ਪ੍ਰਾਈਵੇਟ ਏਰੀਆ ‘ਚ ਬੈਠੇ ਰਹੇ। ਹਾਲਾਂਕਿ ਮੂਵੀ ਦੇ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਲੋਕਾਂ ਨੇ ਇਸ ਖਬਰ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਵੇਂ ਕੋਈ ਬਿਨਾਂ ਵੀਜ਼ਾ ਦੇ ਲੰਦਨ ਪਹੁੰਚ ਸਕਦਾ ਹੈ। ਬੇਸ਼ੱਕ ਤੁਸੀਂ ਖੁਦ ਨੂੰ ਰਾਣੀ ਦੇ ਕਰੀਬੀ ਕਿਉਂ ਨਾ ਦੱਸੋ ਫਿਰ ਵੀ ਕੋਈ ਬਿਨਾ ਵੀਜ਼ਾ ਦੇ ਲੰਦਨ ਨਹੀਂ ਪਹੁੰਚ ਸਕਦਾ। ਦਰਅਸਲ ਅਕਸ਼ੇ ਕੁਮਾਰ ਕੈਨੇਡੀਅਨ ਸਿਟੀਜ਼ਨ ਹਨ। ਨਿਯਮ ਮੁਤਾਬਕ ਕੈਨੇਡੀਅਨ ਸਿਟੀਜ਼ਨ ਨੂੰ ਟੂਰਿਸਟ ਵੀਜ਼ਾ ‘ਤੇ ਲੰਦਨ ਆਉਣ ਦੀ ਇਜਾਜ਼ਤ ਹੈ ਪਰ ਜਦ ਅਧਿਕਾਰੀਆਂ ਨੇ ਉਨ੍ਹਾਂ ਤੋਂ ਕਾਰਨ ਪੁੱਛਿਆ ਸੀ ਤਾਂ ਅਕਸ਼ੇ ਨੇ ਫਿਲਮ ਦੀ ਸ਼ੂਟਿੰਗ ਦੱਸਿਆ, ਇਸ ਦੇ ਚੱਲਦੇ ਹੀ ਉਨ੍ਹਾਂ ਨੂੰ ਇਹ ਮੁਸ਼ਕਲ ਆਈ ਹੋ ਸਕਦੀ ਹੈ।

Share this

Related Posts

Previous
Next Post »