ਸੀਰੀਆ 'ਚ IS ਹੋਇਆ ਹੋਰ ਤਾਕਤਵਰ

ਆਮਾਨ: ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਸੀਰੀਆ-ਤੁਰਕੀ ਸੀਮਾ ਦੇ ਨੇੜੇ ਕਬਜ਼ਾ ਕਰ ਲਿਆ ਹੈ। ਸੀਰੀਆ ਦੇ ਤੁਰਕੀ ਸਰਹੱਦ ਨਾਲ ਲੱਗਦੇ ਇਲਾਕੇ ਅੱਲ-ਰਾਏ ਉੱਤੇ ਅੱਜ ਸਵੇਰੇ ਆਈ.ਐਸ. ਦੇ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਤੇ ਸੀਰੀਆ ਦੇ ਸੈਨਾ ਨੂੰ ਖਦੇੜ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।



ਇਹ ਇਲਾਕਾ ਪਿਛਲੇ ਮਹੀਨੇ ਦੀ ਸੀਰੀਆ ਸੈਨਾ ਨੇ ਆਪਣੇ ਕਬਜ਼ੇ ਵਿੱਚ ਲਿਆ ਸੀ ਪਰ ਇੱਕ ਵਾਰ ਫਿਰ ਤੋਂ ਆਈ.ਐਸ. ਨੇ ਜ਼ਬਰਦਸਤ ਹਮਲਾ ਸ਼ਹਿਰ ਉੱਤੇ ਕੀਤਾ ਤੇ ਸਰਕਾਰੀ ਸੈਨਾ ਨੂੰ ਬਾਹਰ ਕਰ ਦਿੱਤਾ।Syrian emergency personnel extinguish a fire following a reported air strike by Syrian government forces on March 7, 2014 during the Friday prayer in the Sukkari neighborhood of the northern city of Aleppo. More than 140,000 people have been killed in Syria since the start of a March 2011 uprising against the Assad family's 40-year rule. AFP PHOTO / BARAA AL-HALABIBARAA AL-HALABI/AFP/Getty Images




 ਸੀਰੀਆ ਦੇ ਕਾਫ਼ੀ ਹਿੱਸੇ ਉੱਤੇ ਆਈ.ਐਸ. ਨੇ ਕਬਜ਼ਾ ਕੀਤਾ ਹੋਇਆ ਹੈ। ਹਾਲਾਂਕਿ ਅਮਰੀਕਾ ਦੀ ਅਗਵਾਈ ਵਿੱਚ ਗੱਠਜੋੜ ਸੈਨਾਵਾਂ ਵੱਲੋਂ ਆਈ.ਐਸ. ਖ਼ਿਲਾਫ਼ ਲਗਾਤਾਰ ਮੁਹਿੰਮ ਛੇੜੀ ਹੋਈ ਹੈ।ਪਰ ਇਸ ਦੇ ਬਾਵਜੂਦ ਆਈ ਐਸ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ।

Share this

Related Posts

Previous
Next Post »