ਆਮਾਨ: ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਸੀਰੀਆ-ਤੁਰਕੀ ਸੀਮਾ ਦੇ ਨੇੜੇ ਕਬਜ਼ਾ ਕਰ ਲਿਆ ਹੈ। ਸੀਰੀਆ ਦੇ ਤੁਰਕੀ ਸਰਹੱਦ ਨਾਲ ਲੱਗਦੇ ਇਲਾਕੇ ਅੱਲ-ਰਾਏ ਉੱਤੇ ਅੱਜ ਸਵੇਰੇ ਆਈ.ਐਸ. ਦੇ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਤੇ ਸੀਰੀਆ ਦੇ ਸੈਨਾ ਨੂੰ ਖਦੇੜ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
ਇਹ ਇਲਾਕਾ ਪਿਛਲੇ ਮਹੀਨੇ ਦੀ ਸੀਰੀਆ ਸੈਨਾ ਨੇ ਆਪਣੇ ਕਬਜ਼ੇ ਵਿੱਚ ਲਿਆ ਸੀ ਪਰ ਇੱਕ ਵਾਰ ਫਿਰ ਤੋਂ ਆਈ.ਐਸ. ਨੇ ਜ਼ਬਰਦਸਤ ਹਮਲਾ ਸ਼ਹਿਰ ਉੱਤੇ ਕੀਤਾ ਤੇ ਸਰਕਾਰੀ ਸੈਨਾ ਨੂੰ ਬਾਹਰ ਕਰ ਦਿੱਤਾ।
ਇਹ ਇਲਾਕਾ ਪਿਛਲੇ ਮਹੀਨੇ ਦੀ ਸੀਰੀਆ ਸੈਨਾ ਨੇ ਆਪਣੇ ਕਬਜ਼ੇ ਵਿੱਚ ਲਿਆ ਸੀ ਪਰ ਇੱਕ ਵਾਰ ਫਿਰ ਤੋਂ ਆਈ.ਐਸ. ਨੇ ਜ਼ਬਰਦਸਤ ਹਮਲਾ ਸ਼ਹਿਰ ਉੱਤੇ ਕੀਤਾ ਤੇ ਸਰਕਾਰੀ ਸੈਨਾ ਨੂੰ ਬਾਹਰ ਕਰ ਦਿੱਤਾ।
ਸੀਰੀਆ ਦੇ ਕਾਫ਼ੀ ਹਿੱਸੇ ਉੱਤੇ ਆਈ.ਐਸ. ਨੇ ਕਬਜ਼ਾ ਕੀਤਾ ਹੋਇਆ ਹੈ। ਹਾਲਾਂਕਿ ਅਮਰੀਕਾ ਦੀ ਅਗਵਾਈ ਵਿੱਚ ਗੱਠਜੋੜ ਸੈਨਾਵਾਂ ਵੱਲੋਂ ਆਈ.ਐਸ. ਖ਼ਿਲਾਫ਼ ਲਗਾਤਾਰ ਮੁਹਿੰਮ ਛੇੜੀ ਹੋਈ ਹੈ।ਪਰ ਇਸ ਦੇ ਬਾਵਜੂਦ ਆਈ ਐਸ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ।