ਖੁਸ਼ਖਬਰੀ: ਫੇਰ ਇਕੱਠੇ ਹੋਏ ਵਿਰਾਟ ਅਨੁਸ਼ਕਾ!

ਮੁੰਬਈ: ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਤੇ ਇਹ ਤਸਵੀਰਾਂ ਵੀ ਸਾਰਾ ਕੁਝ ਸਾਫ-ਸਾਫ ਬਿਆਨ ਕਰ ਰਹੀਆਂ ਹਨ। ਬੀਤੀ ਰਾਤ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਸਪੌਟ ਕੀਤਾ ਗਿਆ। ਦੋਵੇਂ ਇੱਥੇ ਡਿਨਰ ਡੇਟ ‘ਤੇ ਆਏ ਸਨ ਤੇ ਖਤਮ ਹੋਣ ਤੋਂ ਬਾਅਦ ਆਪਣੀਆਂ-ਆਪਣੀਆਂ ਗੱਡੀਆਂ ਵਿੱਚ ਨਿਕਲ ਗਏ। ਅਨੁਸ਼ਕਾ ਨੇ ਬੇਹੱਦ ਸਟਾਈਲਿਸ਼ ਕਾਲੀ ਡਰੈੱਸ ਪਾ ਰੱਖੀ ਸੀ ਤੇ ਉਹ ਵਿਰਾਟ ਦੇ ਪਿੱਛੇ ਸਨ। virat and anush

ਜ਼ਿਕਰਯੋਗ ਹੈ ਕਿ ਇਨ੍ਹਾਂ ਲਵ ਬਰਡਜ਼ ਦੇ ਬ੍ਰੇਕ-ਅਪ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ। ਕੁਝ ਸਮਾਂ ਪਹਿਲਾਂ ਦੋਹਾਂ ਦੇ ਬ੍ਰੇਕ-ਅਪ ਦੀਆਂ ਖਬਰਾਂ ਆਈਆਂ ਸਨ। ਅਨੁਸ਼ਕਾ ਦੇ ਕੰਮ ਕਾਰਨ ਇਹ ਬ੍ਰੇਕ-ਅਪ ਹੋਇਆ ਕਿਉਂਕਿ ਉਹ ਆਪਣੇ ਰਿਸ਼ਤੇ ਨੂੰ ਸਮਾਂ ਨਹੀਂ ਸੀ ਦੇ ਪਾ ਰਹੀ।



virat & anush 2

ਵਰਲਡ ਕੱਪ ਦੌਰਾਨ ਅਨੁਸ਼ਕਾ ਨੇ ਵਿਰਾਟ ਦੀ ਜਿੱਤ ‘ਤੇ ਉਨ੍ਹਾਂ ਨੂੰ ਮੈਸੇਜ ਵੀ ਕੀਤਾ ਸੀ। ਉਸ ਤੋਂ ਬਾਅਦ ਵਿਰਾਟ ਨੇ ਟਵਿਟਰ ‘ਤੇ ਅਨੁਸ਼ਕਾ ਲਈ ਸਟੈਂਡ ਵੀ ਲਿਆ। ਲੱਗਦਾ ਹੈ ਇਹੀ ਗੱਲਾਂ ਹਨ ਜੋ ਦੋਹਾਂ ਨੂੰ ਇੱਕ ਵਾਰ ਫੇਰ ਇੱਕ-ਦੂਜੇ ਦੇ ਨੇੜੇ ਲੈ ਆਈਆਂ। ਉਮੀਦ ਹੈ ਇਨ੍ਹਾਂ ਦਾ ਰਿਸ਼ਤਾ ਇੱਥੋਂ ਇੱਕ ਨਵਾਂ ਮੋੜ ਲਏਗਾ।




 

Share this

Related Posts

Previous
Next Post »