'ਦ ਜੰਗਲ ਬੁੱਕ' ਨੇ ਕੀਤੀ 10 ਕਰੋੜ ਦੀ ਕਮਾਈ

ਮੁੰਬਈ: ਰੁਡਯਾਰਡ ਕਿਪਲਿੰਗ ਦੇ ਨਾਵਲ ‘ਦ ਜੰਗਲ ਬੁੱਕ’ ‘ਤੇ ਅਧਾਰਤ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਰਿਲੀਜ਼ ਹੋਈ ਫਿਲਮ ਨੂੰ ਅਮਰੀਕਾ ਤੋਂ ਪਹਿਲਾਂ ਭਾਰਤ ਵਿੱਚ ਰਿਲੀਜ਼ ਕੀਤਾ ਗਿਆ। ਇਸ ਕਲੈਕਸ਼ਨ ਨਾਲ ਫਿਲਮ ਭਾਰਤ ਵਿੱਚ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਪਹਿਲੇ ਨੰਬਰ ‘ਤੇ ਅਕਸ਼ੇ ਕੁਮਾਰ ਦੀ ‘ਏਅਰਲਿਫਟ’ ਹੈ।



ਅਦਾਕਾਰ ਨੀਲ ਸੇਠੀ ਨੇ ਫਿਲਮ ਵਿੱਚ ਮੋਗਲੀ ਦਾ ਕਿਰਦਾਰ ਨਿਭਾਇਆ ਹੈ। ਪ੍ਰਿਅੰਕਾ ਚੋਪੜਾ, ਇਰਫਾਨ ਖਾਨ, ਨਾਨਾ ਪਾਟੇਕਰ, ਓਮ ਪੁਰੀ ਤੇ ਸ਼ੇਫਾਲੀ ਸ਼ਾਹ ਨੇ ਕਿਰਦਾਰਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਨੂੰ ਕ੍ਰਿਟਿਕਸ ਦਾ ਵੀ ਬਿਹਤਰੀਨ ਰਿਸਪੌਂਸ ਮਿਲ ਰਿਹਾ ਹੈ। ਉਮੀਦ ਹੈ ਅੱਗੇ ਵੀ ਫਿਲਮ ਬਿਹਤਰੀਨ ਬਿਜ਼ਨੈਸ ਕਰੇਗੀ।



Share this

Related Posts

Previous
Next Post »