ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਤੇ ਉਨ੍ਹਾਂ ਦੀ ਪਤਨੀ ਅਸ਼ਟਮੀ ਪੂਜਾ ਤੋਂ ਬਾਅਦ ਸਮਗਰੀ ਸਿੱਧਵਾਂ ਨਹਿਰ ‘ਚ ਵਹਾਉਣ ਲਈ ਆਏ ਸਨ। ਜਦ ਸੰਤੋਸ਼ ਨਹਿਰ ‘ਚ ਉੱਤਰ ਕੇ ਸਮੱਗਰੀ ਵਹਾਉਣ ਲੱਗੇ ਤਾਂ ਅਚਾਨਕ ਪੈਰ ਤਿਲਕ ਗਿਆ। ਪਾਣੀ ਦੇ ਤੇਜ਼ ਵਹਾ ਨੇ ਉਸ ਨੂੰ ਆਪਣੀ ਪਕੜ ‘ਚ ਲੈ ਲਿਆ।
ਸੰਤੋਸ਼ ਦੀ ਪਤਨੀ ਤੇ ਆਸ ਪਾਸ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਉੱਥੋਂ ਲੰਘ ਰਹੇ ਇੱਕ ਸਿੱਖ ਵਿਅਕਤੀ ਨੇ ਤੁਰੰਤ ਆਪਣੀ ਦਸਤਾਰ ਸਿਰ ਤੋਂ ਲਾਹ ਕੇ ਸੰਤੋਸ਼ ਵੱਲ ਸੁੱਟੀ। ਇਸ ‘ਤੇ ਸੰਤੋਸ਼ ਨੂੰ ਪੱਗ ਦੇ ਸਹਾਰੇ ਪਾਣੀ ‘ਚੋਂ ਬਾਹਰ ਕੱਢ ਲਿਆ ਗਿਆ। ਮਸੀਹਾ ਬਣ ਪਹੁੰਚੇ ਸਤਨਾਮ ਦਾ ਸੰਤੋਸ਼ ਦੀ ਪਤਨੀ ਸਮੇਤ ਹਰ ਕੋਈ ਧੰਨਵਾਦ ਕਰ ਰਿਹਾ ਸੀ।