ਦਰਅਸਲ ਵਿਸਾਖੀ ਮੌਕੇ ਬਿਆਸ ਦਰਿਆ ‘ਚ 9 ਨੌਜਵਾਨ ਨਹਾਉਣ ਲਈ ਗਏ ਸਨ। ਪਾਣੀ ਦੇ ਤੇਜ਼ ਵਹਾਅ ‘ਚ ਇਹ ਨੌਜਵਾਨ ਰੁੜ੍ਹ ਗਏ ਸਨ। ਜਿਨ੍ਹਾਂ ਵਿੱਚੋਂ ਚਾਰ ਨੂੰ ਜ਼ਿੰਦਾ ਕੱਢ ਲਿਆ ਗਿਆ ਸੀ। ਜਦਕਿ ਬਾਕੀ ਪੰਜ ਵਿਚੋਂ ਦੋ ਦੀਆਂ ਲਾਸ਼ਾਂ ਦੇਰ ਰਾਤ ਬਰਾਮਦ ਕੀਤੀਆਂ ਗਈਆਂ ਸਨ। ਬਾਕੀ ਤਿੰਨ ਦੀ ਭਾਲ ਅਜੇ ਵੀ ਜਾਰੀ ਹੈ।
ਤਿੰਨ ਲਾਪਤਾ ਨੌਜਵਾਨਾਂ ਵਿਚੋਂ ਦੋ ਸਕੇ ਭਰਾ ਹਨ। ਬਾਬਾ ਬਕਾਲਾ ਦੇ ਡੀਐਸਪੀ ਸੋਹਣ ਸਿੰਘ ਭੱਟੀ ਨੇ ਦੱਸਿਆ ਕਿ ਪਿੰਡ ਵਜ਼ੀਰ ਭੁੱਲਰ, ਬਾਬਾ ਸਾਵਣ ਸਿੰਘ ਅਤੇ ਬੁੱਢਾ ਥੇਹ ਦੇ ਕੁੱਝ ਦੋਸਤ ਬਿਆਸ ਦਰਿਆ ਵਿੱਚ ਵਿਸਾਖੀ ਮੌਕੇ ਨਹਾਉਣ ਚਲੇ ਗਏ। ਉਹ ਜਦੋਂ ਨਹਾ ਰਹੇ ਸਨ ਉਸ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ, ਜਿਨ੍ਹਾਂ ਵਿੱਚੋਂ ਤਿੰਨ ਨੂੰ ਲੋਕਾਂ ਦੀ ਮਦਦ ਨਾਲ ਕੱਢ ਲਿਆ ਗਿਆ, ਜਦਕਿ ਪੰਜ ਨੌਜਵਾਨ ਡੁੱਬ ਗਏ।
ਇਨ੍ਹਾਂ ਵਿੱਚੋਂ ਪਿੰਡ ਵਜ਼ੀਰ ਭੁੱਲਰ ਦੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਦਰਿਆ ’ਚੋਂ ਬਰਾਮਦ ਕਰ ਕੇ ਪੁਲੀਸ ਨੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤੀਆਂ ਹਨ। ਬਾਕੀ ਨੌਜਵਾਨਾਂ ਦੀ ਭਾਲ ਵਿੱਚ ਗੋਤਾ ਖੋਰ ਜੁਟੇ ਹੋਏ ਹਨ।