ਲਵਾਰਸ ਬੈਗ ਨੇ ਫਿਰ ਹਿਲਾਇਆ ਪਠਾਨਕੋਟ

ਪਠਾਨਕੋਟ: ਜ਼ਿਲ੍ਹੇ ਦੇ ਨਾਲ ਲੱਗਦੇ ਹਿਮਾਚਲ ਦੇ ਰੇਲਵੇ ਸਟੇਸ਼ਨ ਕੰਡੋਰੀ ਤੋਂ ਟਰੇਨ ਦੇ ਇੱਕ ਡੱਬੇ ‘ਚੋਂ ਲਵਾਰਸ ਬੈਗ ਮਿਲਿਆ ਹੈ। ਬੈਗ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਅਜਿਹੇ ‘ਚ ਪਠਾਨਕੋਟ ਤੋਂ ਜੰਮੂ ਜਾਣ ਵਾਲੀਆਂ ਸਾਰੀਆਂ ਟਰੇਨਾਂ ਫਿਲਹਾਲ ਰੋਕ ਦਿੱਤੀਆਂ ਗਈਆਂ ਹਨ।

ਇਹ ਟਰੇਨ 74901 ਡੀਐਮਯੂ ਜਲੰਧਰ ਤੋਂ ਪਠਾਨਕੋਟ ਜਾ ਰਹੀ ਸੀ। ਹਿਮਾਚਲ ਦਾ ਇਹ ਸਟੇਸ਼ਨ ਟਰੈਕ ਦੇ ਰਾਸਤੇ ‘ਚ ਆਉਂਦਾ ਹੈ। ਲਵਾਰਸ ਬੈਗ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਬੈਗ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਸਟੇਸ਼ਨ ਦੇ ਹਿੱਸੇ ਨੂੰ ਖਾਲੀ ਕਰਵਾਇਆ ਗਿਆ ਹੈ।

Share this

Related Posts

Previous
Next Post »