Showing posts with label wheat market began online sales. Show all posts
Showing posts with label wheat market began online sales. Show all posts
ਸ਼ੁਰੂ ਹੋਈ ਕਣਕ ਦੀ ਆਨਲਾਈਨ ਮੰਡੀ 'ਚ ਵਿਕਰੀ

ਸ਼ੁਰੂ ਹੋਈ ਕਣਕ ਦੀ ਆਨਲਾਈਨ ਮੰਡੀ 'ਚ ਵਿਕਰੀ

ਚੰਡੀਗੜ੍ਹ: ਕਰਨਾਲ ਦੀ ਮੰਡੀ ਆਨਲਾਈਨ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੇ ਦਿਨ 50 ਕੁਇੰਟਲ ਕਣਕ ਦੀ ਖ਼ਰੀਦ ਐਮ.ਐਸ.ਪੀ. ‘ਤੇ ਹੋਈ। ਬੋਲੀ ਆਨਲਾਈਨ ਹੋਈ ਹੈ। 50 ਕੁਇੰਟਲ ਕਣਕ 1525 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਗਈ। ਖੇਤੀਬਾੜੀ ਬੋਰਡ ਮੁਤਾਬਕ ਮੰਡੀ ਆਨਲਾਈਨ ਕਰਨ ਲਈ ਜਿਹੜੇ ਨਿਯਮ ਸਨ, ਉਹ ਸਾਰੇ ਪੂਰੇ ਹਨ। ਕਿਸਾਨਾਂ ਨੂੰ ਆਨਲਾਈਨ ਖ਼ਰੀਦ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਰਾਸ਼ਟਰੀ ਖੇਤੀਬਾੜੀ ਮੰਡੀ ਦੇ ਪੋਰਟਲ ਈ-ਨੈਮ ਨਾਲ ਜੁੜੀਆਂ ਦੇਸ਼ ਭਰ ਦੀਆਂ 21 ਮੰਡੀਆਂ ਵਿੱਚ ਕਰਨਾਲ ਦੀ ਮੰਡੀ ਦਾ ਨਾਂ ਵੀ ਸ਼ੁਮਾਰ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਬੀਤੇ ਦਿਨ ਮੰਡੀ ਨੂੰ ਆਨਲਾਈਨ ਕੀਤਾ ਹੈ। ਮੰਡੀਆਂ ਵਿੱਚ ਤੈਅ ਜਿਨਸਾਂ ਦੀ ਆਨਲਾਈਨ ਟਰੇਡਿੰਗ ਸ਼ੁਰੂ ਕਰਨ ਲਈ ਜਿਹੜੇ ਜ਼ਰੂਰੀ ਇੰਤਜ਼ਾਮ ਹੋਣੇ ਚਾਹੀਦੇ ਹਨ, ਉਹ ਪੂਰੇ ਹੋ ਚੁੱਕੇ ਹਨ।

ਯੋਜਨਾ ਤਹਿਤ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਆਨਲਾਈਨ ਕਣਕ ਦੀ ਖ਼ਰੀਦ ‘ਤੇ ਕਿਸਾਨਾਂ ਨੂੰ ਹਫ਼ਤੇ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ। ਪਹਿਲੀ ਵਾਰ ਫ਼ਸਲ ਦੀ ਆਨਲਾਈਨ ਖ਼ਰੀਦ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ ਤੇ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਯੋਜਨਾ ਨਾਲ ਜੁੜਨਗੇ।

ਕੀ ਹੈ ਕੌਮੀ ਖੇਤੀਬਾੜੀ ਬਾਜ਼ਾਰ ?

ਰਾਸ਼ਟਰੀ ਖੇਤੀਬਾੜੀ ਬਾਜ਼ਾਰ ਰਾਸ਼ਟਰੀ ਪੱਧਰ ਦਾ ਇਲੈਕਟ੍ਰਾਨਿਕ ਵਪਾਰ ਪੋਰਟਲ ਹੈ ਜਿਸ ਨੂੰ ਖੇਤੀਬਾੜੀ ਮੰਤਰਾਲੇ ਭਾਰਤ ਸਰਕਾਰ ਵੱਲੋਂ ਵਿਕਸਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਥਾਪਤ ਖੇਤੀਬਾੜੀ ਮੰਡੀਆਂ ਨੂੰ ਇੰਟਰਨੈੱਟ ਨਾਲ ਜੋੜ ਕੇ ਏਕੀਕ੍ਰਿਤ ਰਾਸ਼ਟਰੀ ਖੇਤੀਬਾੜੀ ਉਪਜ ਬਾਜ਼ਾਰ ਬਣਾਉਣਾ ਹੈ।

ਉਤਪਾਦਾਂ ਨੂੰ ਆਨਲਾਈਨ ਕਰਵਾ ਸਕਣਗੇ ਸੂਚੀਬੱਧ

ਆਨਲਾਈਨ ਪਲੇਟਫਾਰਮ ਦੇ ਮਾਧਿਅਮ ਰਾਹੀਂ ਸਥਾਨਕ ਕਿਸਾਨ ਸੂਬੇ ਤੋਂ ਬਾਹਰ ਸਥਿਤ ਮੰਡੀਆਂ ਵਿਚ ਖੇਤੀਬਾੜੀ ਉਪਜ ਦੀ ਖ਼ਰੀਦ-ਵੇਚ ਕਰ ਸਕਣਗੇ। ਇਸ ਯੋਜਨਾ ਤਹਿਤ ਕਿਸਾਨ ਨਜ਼ਦੀਕ ਬਾਜ਼ਾਰ ਵਿੱਚ ਆਪਣੇ ਉਤਪਾਦਾਂ ਨੂੰ ਆਨਲਾਈਨ ਸੂਚੀਬੱਧ ਕਰਵਾ ਸਕਦੇ ਹਨ। ਵਪਾਰੀ ਵੀ ਕਿਸੇ ਵੀ ਸਥਾਨ ਤੋਂ ਉਸ ਉਤਪਾਦ ਦੀ ਬੋਲੀ ਲਾ ਸਕਦੇ ਹਨ। ਇਸ ਨਾਲ ਵਪਾਰੀਆਂ ਦੀ ਗਿਣਤੀ ਵਿਚ ਵਾਧੇ ਦੇ ਨਾਲ-ਨਾਲ ਮੁਕਾਬਲੇਬਾਜ਼ੀ ਵੀ ਵਧੇਗੀ। ਕੀਮਤਾਂ ਵਿੱਚ ਖੁੱਲ੍ਹਾਪਣ ਯਕੀਨੀ ਹੋਵੇਗਾ ਤੇ ਕਿਸਾਨਾਂ ਨੂੰ ਜ਼ਿਆਦਾ ਫ਼ਾਇਦਾ ਮਿਲੇਗਾ।