Showing posts with label cameras. Show all posts
Showing posts with label cameras. Show all posts
ਲੁਟੇਰਿਆਂ ਸਾਹਮਣੇ ਸੀ.ਸੀ.ਟੀ.ਵੀ. ਕੈਮਰੇ ਵੀ ਠੁੱਸ

ਲੁਟੇਰਿਆਂ ਸਾਹਮਣੇ ਸੀ.ਸੀ.ਟੀ.ਵੀ. ਕੈਮਰੇ ਵੀ ਠੁੱਸ

ਅੰਮ੍ਰਿਤਸਰ: ਜ਼ਿਲ੍ਹੇ ਦੇ ਬਿਆਸ ਇਲਾਕੇ ਵਿੱਚ ਕੱਲ੍ਹ ਦੇਰ ਰਾਤ ਲੁਟੇਰਿਆਂ ਨੇ ਯੂਨੀਅਨ ਬੈਂਕ ਦੇ ਏ.ਟੀ.ਐਮ. ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰੇ ਏ.ਟੀ.ਐਮ. ਮਸ਼ੀਨ ਤੋੜ ਕੇ 2 ਲੱਖ 31 ਹਜ਼ਾਰ 700 ਰੁਪਏ ਲੁੱਟ ਕੇ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਕ ਕੱਲ੍ਹ ਦੇਰ ਰਾਤ ਕੁਝ ਲੁਟੇਰੇ ਜੀ.ਟੀ. ਰੋਡ ‘ਤੇ ਸਥਿਤ ਯੂਨੀਅਨ ਬੈਂਕ ਦੇ ਏ.ਟੀ.ਐਮ. ‘ਤੇ ਆਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਤੇ ਕਾਲਾ ਸਪ੍ਰੇਅ ਕੀਤਾ। ਬਾਅਦ ਵਿੱਚ ਮਸ਼ੀਨ ਨੂੰ ਤੋੜ ਕੇ ਸਾਰਾ ਕੈਸ਼ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਆਪਣੀ ਪਛਾਣ ਲੁਕਾਉਣ ਦੇ ਮਕਸਦ ਨਾਲ ਕੈਮਰਿਆਂ ‘ਤੇ ਸਪਰੇਅ ਕੀਤਾ ਤਾਂ ਜੋ ਪੁਲਿਸ ਉਨ੍ਹਾਂ ਤੱਕ ਨਾ ਪਹੁੰਚ ਸਕੇ।

ਸਵੇਰੇ ਜਦੋਂ ਕਿਸੇ ਨੇ ਮਸ਼ੀਨ ਟੁੱਟੀ ਹੋਈ ਦੇਖੀ ਤਾਂ ਤੁਰੰਤ ਆਸਪਾਸ ਦੇ ਲੋਕਾਂ ਨੂੰ ਦੱਸਿਆ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਪਰ ਕੈਮਰਿਆਂ ਵਿੱਚ ਲੁਟੇਰਿਆਂ ਦੀਆਂ ਸ਼ਕਲਾਂ ਨਾ ਆਉਣ ਕਰਕੇ ਪੁਲਿਸ ਨੂੰ ਇਨ੍ਹਾਂ ਬਾਰੇ ਪਤਾ ਲਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਪੁਲਿਸ ਵੱਲੋਂ ਮੌਕੇ ਤੋਂ ਫਿੰਗਰ ਪ੍ਰਿੰਟ ਵੀ ਲਏ ਗਏ ਹਨ।