Showing posts with label ਮੰਡੀ. Show all posts
Showing posts with label ਮੰਡੀ. Show all posts
ਕਣਕ ਦਾ ਝਾੜ ਘਟਿਆ, ਕਿਸਾਨਾਂ ਦੀ ਆਰਥਿਕਤਾ ਹਿੱਲੀ

ਕਣਕ ਦਾ ਝਾੜ ਘਟਿਆ, ਕਿਸਾਨਾਂ ਦੀ ਆਰਥਿਕਤਾ ਹਿੱਲੀ

ਚੰਡੀਗੜ੍ਹ: ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਝਾੜ ਮੁੱਢਲੇ ਤੌਰ ’ਤੇ ਘੱਟ ਨਿਕਲਣ ਕਾਰਨ ਕਿਸਾਨ ਚਿੰਤਾ ਵਿੱਚ ਹਨ। ਹਾੜ੍ਹੀ ਦੀ ਫ਼ਸਲ ਦੇ ਝਾੜ ਦਾ ਪੈਮਾਨਾ ਕਿਸਾਨੀ ਦੀ ਆਰਥਿਕਤਾ ਲਈ ਅਹਿਮ ਹੈ। ਕਿਸਾਨਾਂ ਮੁਤਾਬਕ ਐਤਕੀਂ ਪਿਛਲੇ ਸਮੇਂ ਵਗੀਆਂ ਤੇਜ਼ ਹਵਾਵਾਂ ਤੇ ਬੇਮੌਸਮੇਂ ਮੀਂਹ ਕਾਰਨ ਜਿਹੜੀ ਫ਼ਸਲ ਡਿੱਗ ਜਾਂ ਵਿੱਛ ਗਈ ਸੀ, ਉਸ ਦਾ ਝਾੜ ਔਸਤਨ ਸਵਾ ਦੋ ਕੁਇੰਟਲ ਦੇ ਕਰੀਬ ਘੱਟ ਨਿਕਲ ਰਿਹਾ ਹੈ।

 

kanak downਭਾਰਤੀ ਕਿਸਾਨ ਯੂਨੀਅਨ ਏਕਤਾ (ਏਕਤਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਦਾ ਵੀ ਕਹਿਣਾ ਹੈ ਕਿ ਮੁੱਢਲੇ ਰੁਝਾਨਾਂ ਵਿੱਚ ਝਾੜ ਘੱਟ ਹੈ। ਕਰੀਬ ਸਵਾ ਦੋ ਕੁਇੰਟਲ ਝਾੜ ਘੱਟ ਨਿਕਲ ਰਿਹਾ ਹੈ ਤੇ ਕਿਤੇ-ਕਿਤੇ ਇਹ ਚਾਰ ਕੁਇੰਟਲ ਝਾੜ ਘਟਿਆ ਹੈ। ਜਿਹੜੇ ਇਲਾਕਿਆਂ ਵਿੱਚ ਐਤਕੀਂ ਮੌਸਮ ਦੀ ਮਾਰ ਨਹੀਂ ਪਈ, ਉੱਥੇ ਝਾੜ ਪਹਿਲਾਂ ਨਾਲੋਂ ਵੱਧ ਵੀ ਨਿਕਲ ਰਿਹਾ ਹੈ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਘੱਟ ਝਾੜ ਦੀ ਭਰਪਾਈ ਲਈ ਅੱਗੇ ਆਉਣਾ ਚਾਹੀਦਾ ਹੈ।

 

ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਬੇਮੌਸਮੀ ਬਾਰਸ਼ ਤੇ ਹਨੇਰੀਆਂ ਦੀ ਵਜ੍ਹਾ ਨਾਲ ਝਾੜ ਪ੍ਰਤੀ ਏਕੜ ਢਾਈ ਕੁਇੰਟਲ ਘੱਟ ਨਿਕਲ ਰਿਹਾ ਹੈ। ਦੱਸਣਯੋਗ ਹੈ ਕਿ ਕਿਸਾਨੀ ਨੂੰ ਹਾੜ੍ਹੀ ਦੀ ਮੁੱਖ ਫ਼ਸਲ ਤੋਂ ਕਾਫ਼ੀ ਉਮੀਦਾਂ ਹੁੰਦੀਆਂ ਹਨ। ਸਾਉਣੀ ਦੀ ਫ਼ਸਲ ਦੇ ਵੱਡੇ ਖ਼ਰਚੇ ਤੇ ਸੀਰੀਆਂ-ਦਿਹਾੜੀਆਂ ਦਾ ਹਿਸਾਬ ਵੀ ਕਣਕ ਦੀ ਫ਼ਸਲ ਦੇ ਸਿਰ ਹੁੰਦਾ ਹੈ। ਪਿਛਲੇ ਮਹੀਨਿਆਂ ਵਿੱਚ ਮੌਸਮ ਦੀ ਖ਼ਰਾਬੀ ਕਾਰਨ ਕਣਕ ਨੂੰ ਕਾਫ਼ੀ ਨੁਕਸਾਨ ਪੁੱਜਿਆ। ਅਜਿਹੀ ਤ੍ਰਾਸਦੀ ਕਾਰਨ ਕਣਕ ਦਾ ਔਸਤਨ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫਿਰਨ ਲੱਗਿਆ ਹੈ।