Showing posts with label ਮਿਲਾਵਟਖੋਰੀ. Show all posts
Showing posts with label ਮਿਲਾਵਟਖੋਰੀ. Show all posts
ਹੁਣ ਮਿਲਾਵਟੀ ਦੁੱਧ ਤੋਂ ਮਿਲੇਗਾ ਛੁਟਕਾਰਾ

ਹੁਣ ਮਿਲਾਵਟੀ ਦੁੱਧ ਤੋਂ ਮਿਲੇਗਾ ਛੁਟਕਾਰਾ

ਚੰਡੀਗੜ੍ਹ: ਆਏ ਦਿਨ ਖਾਧ ਪਦਾਰਥਾਂ ਵਿੱਚ ਮਿਲਾਵਟ ਦੀਆਂ ਖ਼ਬਰਾਂ ਸੁਣ-ਸੁਣ ਕੇ ਕੋਈ ਵੀ ਪਦਾਰਥ ਖਾਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ ਪਰ ਹੁਣ ਇਹ ਪ੍ਰੇਸ਼ਾਨੀ ਦੂਰ ਹੋਣ ਵਾਲੀ ਹੈ। ਜੀ ਹਾਂ, ਹੁਣ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ 60 ਸਾਲ ਬਾਅਦ ਮਿਲਕ ਸੇਫ਼ਟੀ ਸਟੈਂਡਰਡ ਨੂੰ ਰਿਵਾਈਜ਼ ਕਰਨ ਜਾ ਰਿਹਾ ਹੈ। ਇਸ ਨਾਲ ਦੁੱਧ ਦੀ ਮਿਲਾਵਟ ਦੀਆਂ ਵਧਦੀਆਂ ਘਟਨਾਵਾਂ ਉੱਤੇ ਰੋਕ ਲਾਉਣਾ ਸੰਭਵ ਹੋ ਜਾਵੇਗਾ।

ਐਸ.ਐਸ.ਐਸ.ਏ.ਆਈ. ਦੇ ਇੱਕ ਪ੍ਰਤੀਨਿਧੀ ਮੁਤਾਬਕ ਦੇਸ਼ ਵਿੱਚ ਉਤਪਾਦਨ 68 ਫ਼ੀਸਦੀ ਦੁੱਧ ਵਿੱਚ ਮਿਲਾਵਟ ਹੁੰਦੀ ਹੈ। ਦੁੱਧ ਵਿੱਚ ਆਮ ਤੌਰ ‘ਤੇ ਰਿਫਾਇੰਡ ਆਇਲ, ਕਾ ਸਟੱਡ ਸੋਡਾ, ਸਫ਼ੇਦ ਪੇਂਟ ਤੇ ਡਿਟਰਜੈਂਟ ਮਿਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਸੰਗਠਨ ਦਾ ਇਹ ਕਦਮ ਬੇਹੱਦ ਅਸਰਦਾਰ ਸਾਬਤ ਹੋ ਸਕਦਾ ਹੈ। ਮਦਰ ਡੇਅਰੀ ਨੇ 60 ਸਾਲ ਪੁਰਾਣੇ ਨਿਯਮਾਂ ਨੂੰ ਬਦਲਣ ਦੀ ਐਫ.ਐਸ.ਐਸ.ਏ.ਆਈ. ਦੀ ਪਹਿਲ ਦਾ ਸੁਆਗਤ ਕੀਤਾ ਹੈ।

ਸੂਤਰਾਂ ਮੁਤਾਬਕ ਮਦਰ ਡੇਅਰੀ ਫਰੂਟ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਐਸ ਨਾਗ ਰਾਜਨ ਦਾ ਕਹਿਣਾ ਹੈ ਕਿ ਇੰਨਾ ਬਦਲਾਵਾਂ ਤੋਂ ਮਿਲਕ ਸੇਫ਼ਟੀ ਸਟੈਂਡਰਡ ਵਰਤਮਾਨ ਹਾਲਤਾਂ ਤੋਂ ਜ਼ਿਆਦਾ ਅਨੁਕੂਲ ਹੋ ਜਾਏਗਾ। ਇਸ ਤੋਂ ਲੋਕਾਂ ਨੂੰ ਸੁਰੱਖਿਅਤ ਦੁੱਧ ਤੇ ਡੇਅਰੀ ਪ੍ਰੋਡਕਟਸ ਦਾ ਮਿਲਣਾ ਸੰਭਵ ਹੋਵੇਗਾ।