Showing posts with label पीएम मोदी. Show all posts
Showing posts with label पीएम मोदी. Show all posts
ਮੋਦੀ ਦਾ ਅੰਬੇਡਕਰ ਨੂੰ ਸਲਾਮ

ਮੋਦੀ ਦਾ ਅੰਬੇਡਕਰ ਨੂੰ ਸਲਾਮ

ਮਹੂ: “ਬਾਬਾ ਸਾਹਿਬ ਅੰਬੇਡਕਰ ਸਿਰਫ ਇੱਕ ਵਿਅਕਤੀ ਹੀ ਨਹੀਂ ਸਨ। ਉਹ ਇੱਕ ਸੰਕਲਪ ਸਨ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ ਨਿਰਮਾਤਾ ਡਾ.ਭੀਮਰਾਓ ਅੰਬੇਡਕਰ ਦੇ 125ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਜਨਮ ਸਥਾਨ ਮਹੂ ਪਹੁੰਚ ਕੇ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਨੂੰ ਭਾਵਭਿੰਨੀ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚੰਗੀ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਉਸ ਜ਼ਮੀਨ’ਤੇ ਆ ਕੇ ਅੰਬੇਡਕਰ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ, ਜਿਥੇ ਉਨ੍ਹਾਂ ਨੇ ਜਨਮ ਲਿਆ ਸੀ। ਉਨ੍ਹਾਂ ਕਿਹਾ, “ਅੰਬੇਡਕਰ ਸਾਡੇ ਆਦਰਸ਼ ਹਨ ਤੇ ਅਸੀਂ ਹਮੇਸ਼ਾ ਉਨ੍ਹਾਂ ਦੀ ਪ੍ਰੇਰਨਾ ਨਾਲ ਅੱਗੇ ਵਧ ਰਹੇ ਹਾਂ।” ਮੋਦੀ ਨੇ ਅੱਜ ਫੇਰ ਦਹੁਰਾਇਆ ਕਿ ਭਾਜਪਾ ਰਾਖਵਾਂਕਰਨ ਬਿਲਕੁਲ ਵੀ ਖ਼ਤਮ ਨਹੀਂ ਕਰੇਗੀ ਤੇ ਸਾਡੇ ਬਾਰੇ ਵਿਰੋਧੀ ਜਾਣਬੁੱਝ ਕੇ ਅਜਿਹਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੰਡਣ ਲਈ ਸੋਚੀ-ਸਮਝੀ ਸਾਜਿਸ਼ ਹੇਠ ਦਲਿਤਾਂ ਦੇ ਮੁੱਦੇ ‘ਤੇ ਝੂਠ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਮੋਦੀ ਨੇ ਕਿਹਾ, ਦਲਿਤਾਂ ਦੇ ਨਾਮ ‘ਤੇ ਝੂਠ ਫ਼ੈਲਾਏ ਜਾ ਰਹੇ ਹਨ ਜਿੱਥੇ ਕਿਤੇ ਵੀ ਉਹ ਜਾਂਦੇ ਹਨ, ਜਦੋਂ ਕਦੀ ਉਹ ਜਾਂਦੇ ਹਨ, ਵਾਰ-ਵਾਰ, ਉੱਚੀ ਆਵਾਜ਼ ‘ਚ ਝੂਠ ਬੋਲਦੇ ਹਨ। ਉਨ੍ਹਾਂ ਦਲਿਤਾਂ ਨੂੰ ਗੁੰਮਰਾਹ ਕਰਨ ਤੇ ਮੂਰਖ ਬਣਾਉਣ ਲਈ ਝੂਠ ਬੋਲਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਨੂੰ ਵੰਡਣ ਦੀ ਸਾਜਿਸ਼ ਹੈ ਤਾਂ ਕਿ ਲੋਕ ਇਕ-ਦੂਜੇ ਨਾਲ ਲੜਨ। ਉੁਨ੍ਹਾਂ ਕਿਹਾ ਕਿ ਕਾਂਗਰਸ ਨਿਰਾਸ਼ ਹੈ ਕਿਉਂਕਿ ਉਸ ਕੋਲ ਸੱਤਾ ਨਹੀਂ ਰਹੀ ਹੈ।