ਰਾਜ ਸਭਾ ਦਾ ਮੈਂਬਰ ਹੋਣ ਕਾਰਨ ਵਿਜੇ ਮਾਲਿਆ ਕੋਲ ਕੂਟਨੀਤਕ ਪਾਸਪੋਰਟ ਸੀ ਤੇ ਇਸ ਪਾਸਪੋਰਟ ਦੇ ਆਧਾਰ ਉੱਤੇ ਹੀ ਉਸ ਨੇ ਦੇਸ਼ ਛੱਡਿਆ। ਇਸ ਵਕਤ ਉਹ ਇੰਗਲੈਂਡ ਵਿੱਚ ਹੈ। ਵਿਜੇ ਮਾਲਿਆ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਕਰ ਰਹੀ ਈ.ਡੀ. ਨੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਪਾਸਪੋਰਟ ਮੁਲਤਵੀ ਲਈ ਲਿਖਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਈ.ਡੀ. ਦਾ ਕਹਿਣਾ ਹੈ ਕਿ ਜਾਂਚ ਵਿੱਚ ਵਿਜੇ ਮਾਲਿਆ ਸਹਿਯੋਗ ਨਹੀਂ ਕਰ ਰਿਹਾ। ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਕਰ ਰਹੀ ਈ.ਡੀ. ਤਿੰਨ ਵਾਰ ਵਿਜੇ ਮਾਲਿਆ ਨੂੰ ਸੰਮਨ ਜਾਰੀ ਕਰ ਚੁੱਕਾ ਹੈ ਪਰ ਉਹ ਪੇਸ਼ ਨਹੀਂ ਹੋਏ। ਵਿਜੇ ਮਾਲਿਆ ਨੇ ਸਟੇਟ ਬੈਂਕ ਆਫ਼ ਇੰਡੀਆ ਸਮੇਤ 17 ਬੈਂਕਾਂ ਦਾ 9000 ਕਰੋੜ ਦਾ ਕਰਜ਼ਾ ਵਾਪਸ ਕਰਨਾ ਹੈ।