ਪਾਕਿਸਤਾਨੀ ਬੱਚੇ ਨੂੰ ਵਤਨ ਮੋੜਿਆ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ਦੇ ਅਬੋਹਰ ਸੈਕਟਰ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 90 ਬਟਾਲੀਅਨ ਨੇ ਗਲਤੀ ਨਾਲ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਬੱਚੇ ਨੂੰ ਵਤਨ ਵਾਪਸ ਭੇਜਿਆ ਹੈ। ਸੀਮਾ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੇ ਇਸ ਬੱਚੇ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ।

ਹਾਸਲ ਜਾਣਕਾਰੀ ਮੁਤਾਬਕ ਵਤਨ ਭੇਜੇ ਗਏ ਬੱਚੇ ਦਾ ਨਾਮ ਮੁਹੰਮਦ ਵਕਾਸ ਅਕਰਮ ਸੀ ਜੋ ਪਾਕਿਸਤਾਨ ਦੇ ਬਹਾਵਲਪੁਰ ਇਲਾਕੇ ਦਾ ਰਹਿਣ ਵਾਲਾ ਸੀ। ਉਹ ਪਿਛਲੇ ਦਿਨੀਂ ਸਰਹੱਦ ਦੇ ਨਾਲ-ਨਾਲ ਤੁਰਦਾ ਹੋਇਆ ਭਾਰਤੀ ਹੱਦ ਵਿੱਚ ਦਾਖਲ ਹੋ ਗਿਆ ਸੀ ਜਿਸ ਨੂੰ ਬੀ.ਐਸ.ਐਫ. ਜਵਾਨਾਂ ਨੇ ਕਾਬੂ ਕਰ ਲਿਆ ਸੀ।

ਇਸ ਬੱਚੇ ਕੋਲੋਂ ਕੀਤੀ ਗਈ ਪੁੱਛਗਿੱਛ ਵਿੱਚ ਇਹ ਗੱਲ ਸਾਫ਼ ਹੋਈ ਕਿ ਉਸ ਨੂੰ ਸਰਹੱਦ ਬਾਰੇ ਨਹੀਂ ਪਤਾ ਸੀ ਤੇ ਉਸ ਨੇ ਗਲਤੀ ਨਾਲ ਸਰਹੱਦ ਪਾਰ ਕੀਤੀ ਹੈ। ਬੀ.ਐਸ.ਐਫ. ਨੇ ਉਸ ਕੋਲੋਂ ਕੋਈ ਬਰਾਮਦਗੀ ਵੀ ਨਹੀਂ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਰੇਂਜਰਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਉਸ ਵੱਲੋਂ ਦਿੱਤੇ ਗਏ ਪਤੇ ਦੀ ਜਾਂਚ ਕਰਨ ਲਈ ਕਿਹਾ ਗਿਆ। ਜਾਂਚ ਕਰਨ ਮਗਰੋਂ ਇਸ ਬੱਚੇ ਨੂੰ ਪਾਕਿਸਤਾਨੀ ਰੇਂਜਰਾਂ ਹਵਾਲੇ ਕਰ ਦਿੱਤਾ ਗਿਆ ਹੈ।

Share this

Related Posts

Previous
Next Post »