The SC prevented Punjab from returning to farmers around 4,000 acres of land acquired for the Sutlej-Yamuna Link (SYL) canal.
A 5-member Constitution Bench headed by Justice AR Dave ordered status quo on the land until further orders on Haryana’s plea.
The land acquired for the SYL canal should be taken over by the Union Home Secretary, Punjab’s Chief Secretary and Director General of Police for the purpose of maintenance of status quo, the Bench said.
Haryana’s senior counsel Shyam Divan cited The Tribune’s report to argue that MPs and MLAs of Punjab were already encouraging farmers to damage the canal and prepare it for cultivation.
This would render two SC judgements for the SYL canal construction meaningless, Haryana pleaded.
When Punjab pleaded against such an order, the Bench said it could not remain a spectator when attempts were being made to frustrate its orders.
ਨਵੀਂ ਦਿੱਲੀ: ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਅੱਜ ਐਸ.ਵਾਈ.ਐਲ. ਮਾਮਲੇ ‘ਤੇ ਸੁਣਵਾਈ ਕਰਦਿਆਂ ਸਟੇਟਸ ਕੋ ਰੱਖਣ ਦਾ ਹੁਕਮ ਸੁਣਾਇਆ ਹੈ। ਇਸ ਹੁਕਮ ਤੋਂ ਬਾਅਦ ਨਹਿਰ ਨੂੰ ਭਰਨ ਦੇ ਕੰਮ ‘ਤੇ ਕਾਨੂੰਨੀ ਰੋਕ ਲੱਗ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 31 ਮਾਰਚ ਨੂੰ ਹੋਵੇਗੀ।
ਐਸ.ਵਾਈ.ਐਲ. ਨਹਿਰ ਮਾਮਲੇ ‘ਤੇ ਕੇਂਦਰ ਨੇ ਸੁਪਰੀਮ ਕੋਰਟ ‘ਚ ਐਸ.ਵਾਈ.ਐਲ. ਬਾਰੇ ਪੰਜਾਬ ਦੇ ਫੈਸਲੇ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਸੁਪਰੀਮ ਕੋਰਟ ‘ਚ ਬਿਆਨ ਦਾ ਲਗਾਤਾਰ ਵਿਰੋਧ ਕਰ ਰਹੀ ਹੈ।
ਸਤਲੁਜ-ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਦਾ ਫਸਤਾ ਵੱਢਣ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ। ਇਸ ਬਿੱਲ ਰਾਹੀਂ ਪੰਜਾਬ ਸਰਕਾਰ ਨੇ ਸਤਲੁਜ-ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ। ਹੁਣ ਨਹਿਰ ਦੀ ਇਕੁਆਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਮੋੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕਾਂਗਰਸ ਨੇ ਵੀ ਮੁੱਖ ਮੰਤਰੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਸ ਬਿੱਲ ‘ਤੇ ਅਜੇ ਸੂਬੇ ਦੇ ਰਾਜਪਾਲ ਨੇ ਦਸਤਖਤ ਨਹੀਂ ਕੀਤੇ ਹਨ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਦੇ ਸਮਰਥਨ ਨਾਲ ਕਿਸਾਨਾਂ ਨੇ ਆਪੋ-ਆਪਣੇ ਇਲਾਕਿਆਂ ‘ਚ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਸੁਪਰੀਮ ਕੋਰਟ ਦੇ ਨਵੇਂ ਹੁਕਮ ਤੋਂ ਬਾਅਦ ਐਸ.ਵਾਈ.ਐਲ. ਨਹਿਰ ਦਾ ਮਾਮਲੇ ਫਿਰ ਤੋਂ ਲਟਕ ਸਕਦਾ ਹੈ।
Video: ABP Sanjha