Showing posts with label sunny leonie slapped a journalist. Show all posts
Showing posts with label sunny leonie slapped a journalist. Show all posts
ਇਸ ਸਵਾਲ 'ਤੇ ਸਨੀ ਨੇ ਪੱਤਰਕਾਰ ਨੂੰ ਜੜਿਆ ਥੱਪੜ

ਇਸ ਸਵਾਲ 'ਤੇ ਸਨੀ ਨੇ ਪੱਤਰਕਾਰ ਨੂੰ ਜੜਿਆ ਥੱਪੜ

ਮੁੰਬਈ: ਸਨੀ ਲਿਓਨੀ ਨੇ ਹੌਲੀ ਵਾਲੇ ਦਿਨ ਪੱਤਰਕਾਰ ਨੂੰ ਥੱਪੜ ਜੜ੍ਹ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਿਪੋਟਰ ਨੇ ਸਨੀ ਨੂੰ ਪੁੱਛਿਆ ਕੇ ਉਹ ਕਿੰਨਾ ਚਾਰਜ ਕਰਦੀ ਹੈ। ਜ਼ਾਹਰ ਹੈ ਕਿ ਸਨੀ ਨੂੰ ਇਹ ਸਵਾਲ ਬੇਹੂਦਾ ਲੱਗਿਆ। ਸਨੀ ਨੇ ਸਵਾਲ ਨੂੰ ਦੁਹਰਾਉਣ ਲਈ ਵੀ ਕਿਹਾ। ਇਸ ‘ਤੇ ਰਿਪੋਰਟ ਨੇ ਪੁੱਛਿਆ ਕਿ ਉਹ ‘ਨਾਈਟ ਪ੍ਰੋਗਰਾਮ’ ਲਈ ਕਿੰਨਾ ਚਾਰਜ ਕਰਦੀ ਹੈ। ਸਨੀ ਨੂੰ ਸਵਾਲ ‘ਤੇ ਐਨਾ ਗ਼ੁੱਸਾ ਆਇਆ ਕਿ ਕੜਾਕੇਦਾਰ ਥੱਪੜ ਜੜ ਦਿੱਤਾ।

ਦਰਅਸਲ ਹੋਲੀ ਮੌਕੇ ਸਨੀ ਪਰਫਾਰਮ ਕਰਨ ਗੁਜਰਾਤ ਗਈ ਸੀ। ਸਨੀ ਨਾਲ ਪਤੀ ਡੈਨੀਅਲ ਵੀ ਮੌਜੂਦ ਸਨ। ਸਨੀ ਨੂੰ ਹੋਟਲ ਗੈਲਰੀ ‘ਚ ਇਸ ਪੱਤਰਕਾਰ ਵੱਲੋਂ ਇਹ ਭੱਦਾ ਸਵਾਲ ਪੁੱਛਿਆ ਗਿਆ। ਸਨੀ ਥੱਪੜ ਮਾਰ ਕੇ ਸਿੱਧਾ ਆਪਣੇ ਕਮਰੇ ‘ਚ ਚਲੀ ਗਈ।

ਮਾਮਲਾ ਪੁਲਿਸ ਤੱਕ ਪਹੁੰਚਾਉਣ ਦੀ ਗੱਲ ‘ਤੇ ਪਤੀ ਡੈਨੀਅਲ ਨੇ ਕਿਹਾ ਕਿ ਰਿਪੋਟਰ ਨੂੰ ਗ਼ਲਤੀ ਦੀ ਸਜ਼ਾ ਮਿਲ ਚੁੱਕੀ ਹੈ। ਐਨਾ ਜ਼ਰੂਰ ਹੈ ਕਿ ਹੁਣ ਸਨੀ ਗੁਜਰਾਤ ਆਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗੀ।