Showing posts with label priyanka gets dadasaheb award. Show all posts
Showing posts with label priyanka gets dadasaheb award. Show all posts
ਪ੍ਰਿਅੰਕਾ ਨੂੰ ਦਾਦਾਸਾਹਿਬ ਐਵਾਰਡ

ਪ੍ਰਿਅੰਕਾ ਨੂੰ ਦਾਦਾਸਾਹਿਬ ਐਵਾਰਡ

ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਦਾਦਾਸਾਹਿਬ ਫਾਲਕੇ ਫਿਲਮ ਫਾਉਂਡੇਸ਼ਨ ਵੱਲੋਂ ਬੈਸਟ ਅਦਾਕਾਰਾ ਦਾ ਐਵਾਰਡ ਦਿੱਤਾ ਜਾਵੇਗਾ। ਇਹ ਦੂਜੀ ਵਾਰ ਹੈ ਕਿ ਪ੍ਰਿਅੰਕਾ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2011 ਵਿੱਚ ਫਿਲਮ ‘ਸਾਤ ਖੂਨ ਮਾਫ’ ਲਈ ਪੀਸੀ ਨੂੰ ਇਹ ਐਵਾਰਡ ਮਿਲਿਆ ਸੀ। ਉਸ ਵੇਲੇ ਪ੍ਰਿਅੰਕਾ ਨੇ ‘ਮੋਸਟ ਮੈਮੋਰੇਬਲ ਪਰਫੌਰਮੰਸ’ ਦਾ ਐਵਾਰਡ ਜਿੱਤਿਆ ਸੀ। 147ਵੀਂ ਦਾਦਾ ਸਾਹਿਬ ਫਾਲਕੇ ਜੈਯੰਤੀ ਮੌਕੇ ਪ੍ਰਿਅੰਕਾ ਨੂੰ ਇਹ ਐਵਾਰਡ ਦਿੱਤਾ ਜਾਵੇਗਾ। 24 ਅਪ੍ਰੈਲ ਨੂੰ ਮੁੰਬਈ ਵਿੱਚ ਇਹ ਸੈਰੇਮਨੀ ਹੋਵੇਗੀ।

ਫਿਲਹਾਲ ਪ੍ਰਿਅੰਕਾ ਆਪਣੀ ਡੈਬਿਊ ਹਾਲੀਵੁੱਡ ਫਿਲਮ ‘ਬੇਵਾਚ’ ਲਈ ਵਿਦੇਸ਼ ਵਿੱਚ ਸ਼ੂਟਿੰਗ ਕਰ ਰਹੀ ਹੈ। ਨਾਲ-ਨਾਲ ਅਮਰੀਕੀ ਟੀਵੀ ਸ਼ੋਅ ‘ਕੁਆਨਟੀਕੋ’ ਦੀ ਵੀ ਸ਼ੂਟਿੰਗ ਜਾਰੀ ਹੈ।