Showing posts with label bentley bentayga. Show all posts
Showing posts with label bentley bentayga. Show all posts
Bentley ਦੀ ਕਾਰ ਕਰੇਗੀ ਹਵਾ ਨਾਲ ਗੱਲਾਂ

Bentley ਦੀ ਕਾਰ ਕਰੇਗੀ ਹਵਾ ਨਾਲ ਗੱਲਾਂ

ਨਵੀਂ ਦਿੱਲੀ: ਬੈਂਟਲੀ ਕੰਪਨੀ ਨੇ SUV ਸੈਗਮੈਂਟ ਵਿੱਚ ਦੁਨੀਆ ਦੀ ਸਭ ਤੋਂ ਤੇਜ਼ ਕਾਰ Bentley Bentayga ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ। ਇਸ ਗੱਡੀ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ 100 kmph ਦੀ ਸਪੀਡ ਮਹਿਜ਼ 4.1 ਸੈਕੰਡ ਵਿੱਚ ਫੜਦੀ ਹੈ। ਇਸ ਦੀ ਜ਼ਿਆਦਾਤਰ ਸਪੀਡ 300 kmph ਹੋਵੇਗੀ।


 ਜੇਕਰ ਰਫ਼ਤਾਰ ਇੰਨੀ ਜ਼ਿਆਦਾ ਹੈ ਤਾਂ ਗੱਡੀ ਦੀ ਕੀਮਤ ਵੀ ਕੁਝ ਖ਼ਾਸ ਹੋਵੇਗੀ। ਇਸ ਦੀ ਦਿੱਲੀ ਵਿੱਚ ਐਕਸ ਸੋਅ ਰੂਮ ਕੀਮਤ 3.85 ਕਰੋੜ ਹੈ। ਕਾਰਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ ਤੇ ਇਸ ਦੀ ਡਲਿਵਰੀ ਜੂਨ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ। ਬੈਂਟਲੇ ਕੰਪਨੀ ਦੀ ਇਸ ਕਾਰ ਦੇ ਬੇਸ ਮਾਡਲ ਦੀ ਕੀਮਤ ਕਰੀਬ 3.80 ਕਰੋੜ ਹੈ ਤੇ ਮਾਡਲ ਦੇ ਹਿਸਾਬ ਨਾਲ ਇਸ ਦੀ ਵੱਧ ਤੋਂ ਵੱਧ ਕੀਮਤ ਪੰਜ ਕਰੋੜ ਹੈ।



 Bentayga ਦਾ ਪਹਿਲਾਂ ਮਾਡਲ ਇੰਗਲੈਂਡ ਦੀ ਮਹਾਰਾਣੀ ਨੂੰ ਕੰਪਨੀ ਵੱਲੋਂ ਦਿੱਤਾ ਜਾਵੇਗਾ। ਜੇਕਰ ਇਸ ਕਾਰ ਦੇ ਇੰਜਨ ਦੀ ਗੱਲ ਕਰੀਏ ਤਾਂ ਉਹ ਕਾਫ਼ੀ ਸ਼ਕਤੀਸ਼ਾਲੀ ਹੈ। ਇਸ ਵਿੱਚ 6.0 ਲੀਟਰ ਦਾ ਟ੍ਰਿਵਨ ਟਰਬੋ ਡਬਲਿਊ -12 ਇੰਜਨ ਇਸ ਕਾਰ ਦੀ ਖ਼ਾਸੀਅਤ ਹੈ ਅਤੇ ਇਸ ਨੂੰ ਇੰਗਲੈਂਡ ਵਿੱਚ ਤਿਆਰ ਕੀਤਾ ਗਿਆ ਹੈ।