ਟਾਈਮਜ਼ ਸਕੇਅਰ ਵਿਖੇ ਖ਼ਾਲਸੇ ਦਾ ਰੰਗ

ਨਿਊਯਾਰਕ: ਨਿਊਯਾਰਕ ਦਾ ਟਾਈਮਜ਼ ਸਕੇਅਰ ਸ਼ਨੀਵਾਰ ਨੂੰ ਖ਼ਾਲਸਾਈ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ। ਮੌਕਾ ਸੀ ਵਿਸਾਖੀ ਦਾ ਤਿਉਹਾਰ ਦਾ। ਪੂਰਾ ਟਾਈਮਜ਼ ਸਕੇ ਅਰ ਸਿੱਖ ਭਾਈਚਾਰੇ ਦੇ ਇਕੱਠ ਨਾਲ ਭਰਿਆ ਪਿਆ ਸੀ। ਇਸ ਸਮਾਗਮ ਵਿੱਚ ਉੱਡਣ ਸਿੱਖ ਮਿਲਖਾ ਸਿੰਘ ਖ਼ਾਸ ਤੌਰ ਉੱਤੇ ਸ਼ਾਮਲ ਹੋਏ। ਇਸ ਦੌਰਾਨ ਮਿਲਖਾ ਸਿੰਘ ਨੇ ਆਖਿਆ ਕਿ ਉਸ ਨੂੰ ਦੁਨੀਆ ਵਿੱਚ ਪਛਾਣ ਦਸਤਾਰ ਕਰ ਕੇ ਮਿਲੀ ਹੈ।

ਦੁਨੀਆ ਵਿੱਚ ਜੋ ਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਪਿਆਰ ਅਤੇ ਇੱਜ਼ਤ ਦਿੱਤੀ ਜਾ ਰਹੀ ਹੈ ਉਹ ਦਸਤਾਰ ਅਤੇ ਦਾੜ੍ਹੀ ਕਾਰਨ ਹੈ। ਇਸ ਮੌਕੇ ਉੱਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਗੋਰਿਆਂ ਨੂੰ ਦਸਤਾਰਾਂ ਵੀ ਬੰਨੀਆਂ ਗਈਆਂ। ਅਸਲ ਵਿੱਚ ਸਿੱਖਾਂ ਉੱਤੇ ਅਮਰੀਕਾ ਵਿੱਚ ਵੱਧ ਰਹੇ ਨਸਲੀ ਹਮਲੇ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਿੱਖ ਪਰੇਡ ਦਾ ਮਕਸਦ ਹੈ।

ਇਸ ਮੌਕੇ ਉੱਤੇ ਸਿੱਖ ਵਿਰਸੇ ਨਾਲ ਜੁੜੀਆਂ ਕਈ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਨਿਊਯਾਰਕ ਦੀ ਸਿੱਖ ਪਰੇਡ ਵਿੱਚ ਅਮਰੀਕਾ ਦੇ ਕਈ ਹੋਰ ਸੂਬਿਆਂ ਤੋਂ ਵੀ ਸੰਗਤਾਂ ਸ਼ਾਮਲ ਹੋਈਆਂ।

Share this

Related Posts

Previous
Next Post »