ਕੈਨੇਡਾ ’ਚ ਨਹੀਂ ਲੱਗ ਸਕਣਗੇ ਪੰਜਾਬੀ ਸਿਆਸਤ ਦੇ ਅਖਾੜੇ

ਵੈਨਕੂਵਰ : ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਵਾਸੀਆਂ ਪੰਜਾਬੀਆਂ ਨੂੰ ਭਰਮਾਉਣਾ ਰਾਜਨੀਤਿਕ ਪਾਰਟੀਆਂ ਲਈ ਸੌਖਾ ਨਹੀਂ ਹੋਵੇਗਾ। ਖ਼ਾਸ ਤੌਰ ਉੱਤੇ ਕੈਨੇਡਾ ’ਚ ਆ ਕੇ ਪੰਜਾਬੀਆਂ ਆਗੂਆਂ ਲਈ ਸਿਆਸਤ ਕਰਨੀ ਸੌਖੀ ਨਹੀਂ ਹੋਏਗੀ। ਅਸਲ ਵਿੱਚ ਕੈਨੇਡੀਅਨ ਮੀਡੀਆ ਦੇ ਹਵਾਲੇ ਨਾਲ ਇਹ ਖ਼ਬਰਾਂ ਆ ਰਹੀਆਂ ਹਨ ਕਿ ਕੈਨੇਡਾ ਦੀ ਧਰਤੀ ਉੱਤੇ ਦੂਜੇ ਦੇਸ਼ਾਂ ਦੇ ਆਗੂਆਂ ਨੂੰ ਸਿਆਸਤ ਕਰਨ ਦੀ ਆਗਿਆ ਸਰਕਾਰ ਹੁਣ ਨਹੀਂ ਦੇਵੇਗੀ। canada pun 2

ਇਸ ਸਬੰਧ ਵਿੱਚ ਸਰਕਾਰ ਕਾਨੂੰਨ ਵੀ ਬਣਾਉਣ ਜਾ ਰਹੀ ਹੈ। ਕੈਨੇਡਾ ਦੀ ਸਰਕਾਰ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾਣ ਦੀ ਚਰਚਾ ਛਿੜ ਗਈ ਹੈ ਕਿ ਕੈਨੇਡਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਤੇ ਇੱਥੇ ਕਿਸੇ ਹੋਰ ਦੇਸ਼ ਦੇ ਨਾਗਰਿਕ, ਚਾਹੇ ਉਹ ਲੀਡਰ ਵੀ ਹੋਣ, ਆਪਣੇ ਦੇਸ਼ ਦੀ ਸਿਆਸਤ ਬਾਰੇ ਪ੍ਰਚਾਰ ਨਹੀਂ ਕਰ ਸਕਦੇ। ਕੈਨੇਡੀਅਨ ਸਰਕਾਰ ਨੇ ਹੁਣ ਕਾਨੂੰਨ ਦੀਆਂ ਕਿਤਾਬਾਂ ਵਿੱਚੋਂ ਉਹ ਨਿਯਮ ਲੱਭ ਲਏ ਹਨ ਜਿਸ ਦੇ ਆਧਾਰ ’ਤੇ ਵਿਦੇਸ਼ੀ ਪਾਰਟੀਆਂ ਦੇ ਹੱਕ ਜਾਂ ਵਿਰੋਧ ’ਚ ਰੈਲੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ।

ਕੈਨੇਡੀਅਨ ਮੀਡੀਆ ਅਨੁਸਾਰ ਸਰਕਾਰ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਵਿਦੇਸ਼ ਤੋਂ ਆਏ ਕਿਸੇ ਵੀ ਆਗੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਣ ਦੀ ਆਗਿਆ ਤਾਂ ਹੋਏਗੀ ਪਰ ਉਹ ਇਕੱਠ ਕਰ ਕੇ ਸਿਆਸੀ ਗੱਲ ਨਹੀਂ ਕਰ ਸਕਣਗੇ। ਸਰਕਾਰ ਇਹ ਵੀ ਨਿਯਮ ਬਣਾਉਣ ਜਾ ਰਹੀ ਹੈ ਕਿ ਜੇਕਰ ਕੋਈ ਆਗੂ ਕੈਨੇਡਾ ਦੀ ਧਰਤੀ ਉੱਤੇ ਆ ਕੇ ਸਿਆਸੀ ਗੱਲ ਕਰੇਗਾ ਤਾਂ ਉਸ ਦਾ ਵੀਜ਼ਾ ਰੱਦ ਕਰ ਕੇ ਤੁਰੰਤ ਕੈਨੇਡਾ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਯਾਦ ਰਹੇ ਕਿ ਪਿਛਲੇ ਸਾਲ ਕੈਨੇਡਾ ਦੀ ਧਰਤੀ ਉੱਤੇ ਕਈ ਅਕਾਲੀ ਮੰਤਰੀਆਂ ਅਤੇ ਵਿਧਾਇਕ ਪੰਜਾਬ ਸਰਕਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਗਏ ਸਨ। ਪਰ ਕੈਨੇਡਾ ਦੇ ਪੰਜਾਬੀਆਂ ਨੇ ਅਕਾਲੀ ਆਗੂਆਂ ਦਾ ਭਰਵਾਂ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕੈਨੇਡੀਅਨ ਪੁਲਿਸ ਦੀ ਕੀਤੀ ਗਈ ਅਲੋਚਨਾ ਦੀ ਵੀ ਕਾਫ਼ੀ ਚਰਚਾ ਹੋਈ ਸੀ।

Share this

Related Posts

Previous
Next Post »