ਦੁਨੀਆ ਦਾ ਸਭ ਤੋਂ ਬੁੱਢਾ ਕੱਛੂਕੁੰਮਾ, ਉਮਰ ਜਾਣ ਕੇ ਰਹਿ ਜਾਓਗੇ ਦੰਗ

ਨਵੀਂ ਦਿੱਲੀ: ਸੇਂਟ ਹੈਲੇਨਾ ਆਈਲੈਂਡ ‘ਤੇ ਰਹਿਣ ਵਾਲੇ ਦੁਨੀਆ ਦੇ ਸਭ ਤੋਂ ਬੁੱਢੇ ਕੱਛੂਕੁੰਮੇ ਦੀਆਂ ਤਸਵੀਰ ਸਾਹਮਣੇ ਆਈ ਹਨ। ਰਾਇਲ ਵਿਜ਼ਟ ਤੋਂ ਪਹਿਲਾਂ 184 ਸਾਲ ਦੇ ਕੱਛੂਕੁੰਮੇ ਨੂੰ ਨਵਾਇਆ ਗਿਆ ਹੈ। ਇਸ ਕੱਛੂਕੁੰਮੇ ਦਾ ਨਾਂ ਜੌਨਥਨ ਹੈ।oldest-tortoise 2

 

ਇਨ੍ਹਾਂ ਸਾਲਾਂ ਦੀ ਉਮਰ ‘ਚ ਇਹ ਪਹਿਲਾ ਮੌਕਾ ਸੀ ਕਿ ਕੱਛੂਕੁੰਮੇ ਨੂੰ ਸਰਜੀਕਲ ਸੋਪ ਤੇ ਸੋਫਟ ਬਰਸ਼ ਨਾਲ ਨਵਾਇਆ ਗਿਆ। ਜੋਨਾਥਨ ਦੀ ਲੰਬਾਈ 45 ਇੰਚ ਹੈ। ਸਿਚੇਲਜ਼ ਦੇ ਗਵਰਨਰ ਨੇ ਗਿਫਟ ਦੇ ਰੂਪ ‘ਚ ਜੌਨਥਨ ਨੂੰ ਹੇਲਨਾ ਆਈਲੈਂਡ ‘ਤੇ ਭੇਜਿਆ ਸੀ।

 

ਹਾਲਾਂਕਿ, ਮੀਡੀਆ ਰਿਪੋਰਟਸ ‘ਚ ਸਾਹਮਣੇ ਨਹੀਂ ਆਇਆ ਕਿ ਕੌਣ ਜੌਨਥਨ ਨੂੰ ਦੇਖਣ ਆਈਲੈਂਡ ‘ਤੇ ਆ ਰਿਹਾ ਹੈ। ਇਨ੍ਹਾ ਹੀ ਕਿਹਾ ਗਿਆ ਕਿ ਇੱਕ ਰਾਇਲ ਵਿਜ਼ਟ ਤੋਂ ਪਹਿਲਾਂ ਇਸ ਨੂੰ ਤਿਆਰ ਕੀਤਾ ਜਾਵੇ। ਇਸ ਵਿਜ਼ਟ ਲਈ ਤਿਆਰੀ ਜ਼ੋਰਾਂ-ਸ਼ੋਰਾਂ ‘ਤੇ ਹਨ। ਜ਼ਿਕਰਯੋਗ ਹੈ ਕਿ 1882 ‘ਚ ਆਈਲੈਂਡ ‘ਤੇ ਲਿਆਉਣ ਸਮੇਂ ਕੱਛੂਕੁੰਮੇ ਦੀ ਉਮਰ ਮਹਿਜ਼ 50 ਸਾਲ ਸੀ।

Share this

Related Posts

Previous
Next Post »